ਬੁਢਲਾਡਾ ਅਤੇ ਆਸ ਪਾਸ ਦੇ ਖੇਤਰਾਂ ਨਾਲ ਸੰਬੰਧਤ 131 ਲੋਕਾਂ ਦੇ ਕਰੋਨਾ ਟੈਸਟ ਸੈਪਲ ਲਏ ਗਏ

0
229

ਬੁਢਲਾਡਾ 16, ਜੁਲਾਈ (ਸਾਰਾ ਯਹਾ/ ਅਮਨ ਮਹਿਤਾ): ਕਰੋਨਾ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਡਾ ਰਣਜੀਤ ਰਾਏ ਦੀ ਅਗਵਾਈ ਹੇਠ ਲਗਾਤਾਰ ਜਿਲ੍ਹੇ ਦੇ ਵੱਖ ਵੱਖ ਖੇਤਰਾਂ ਵਿੱਚ ਲੋਕਾਂ ਦੇ ਕਰੋਨਾ ਟੈਸਟ ਕੀਤੇ ਜ਼ਾ ਰਹੇ ਹਨ। ਬੁਢਲਾਡਾ ਅਤੇ ਇਸਦੇ ਆਸ ਪਾਸ ਦੇ ਖੇਤਰਾਂ ਨਾਲ ਸੰਬੰਧਤ ਸ਼ੱਕੀ 131 ਲੋਕਾਂ ਦੇ ਸੈਪਲ ਸਿਵਲ ਹਸਪਤਾਲ ਬੁਢਲਾਡਾ ਵਿਖੇ ਲਏ ਗਏ ਜਿਨ੍ਹਾਂ ਵਿੱਚ ਬਜੁਰਗ ਅਤੇ ਮਹਿਲਾਵਾਂ ਵੀ ਸ਼ਾਮਿਲ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆ ਨੇ ਦੱਸਿਆ ਕਿ ਹੁਣ ਤੱਕ ਲਏ ਗਏ ਕਰੋਨਾ ਸੈਪਲਾਂ ਵਿੱਚੋਂ 5 ਦੀ ਰਿਪੋਰਟ ਪੈਡਿੰਗ ਅੱਜ ਸਮੇਤ 249 ਦੇ ਟੈਸਟਾ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ ਜ਼ੋ ਆਉਣ ਵਾਲੇ ਕੁਝ ਦਿਨਾਂ ਵਿੱਚ ਪ੍ਰਾਪਤ ਹੋਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਕਰੋਨਾ ਸ਼ੱਕੀ ਮਰੀਜ਼ਾ ਦੀ ਇੰਤਲਾਹ ਜਿੰਨ੍ਹਾਂ ਵਿੱਚ ਖੰਘ, ਬੁਖਾਰ ਆਦਿ ਦੇ ਲੱਛਣ ਨਜਰ ਆਉਣ ਤਾਂ ਤੁਰੰਤ ਸਿਹਤ ਵਿਭਾਗ ਨੂੰ ਸੂਚੀਤ ਕਰਨ। ਇਸ ਮੋਕੇ ਤੇ ਡਾ ਅਰਸ਼ਦੀਪ, ਡਾ ਵਿਸ਼ਵਜੀਤ, ਡਾ ਗੁਰਚੇਤਨ ਪ੍ਰਕਾਸ਼, ਐਸ ਆਈ ਭੁਪਿੰਦਰ ਸਿੰਘ, ਜ਼ਸਪ੍ਰੀਤ ਆਦਿ ਹਾਜ਼ਰ ਸਨ।  

NO COMMENTS