ਬੁਢਲਾਡਾ ਵਿੱਚ 28 ਲੋੜਵੰਦਾਂ ਲਈ 7 ਯੂਨਿਟ ਖੂਨ ਦਾਨ..!!

0
21

ਬੁਢਲਾਡਾ28 ਅਪ੍ਰੈਲ(ਅਮਨ ਮਹਿਤਾ)ਜਿਥੇ ਸਾਰਾ ਵਿਸ਼ਵ ਕਰੋਣਾ ਦੀ ਭਿਆਨਕ ਬਿਮਾਰੀ ਦੀ ਮਾਰ ਹੇਠ ਹੈ।ਦੂਸਰੇ ਪਾਸੇ
ਹੀ ਸਮਾਜ ਸੇਵੀ ਸੰਸਥਾਵਾਂ ਮਾਨਵਤਾ ਭਲਾਈ ਦੇ ਕਾਰਜਾਂ ਚ ਵੱਧ ਚੜ੍ਹ ਕੇ ਯੋਗਦਾਨ ਪਾ ਰਹੀਆਂ ਹਨ ਇਸੇ ਲੜੀ
ਤਹਿਤ ਅੱਜ ਨੇਕੀਫਾਉਂਡੇਸ਼ਨ ਬੁਢਲਾਡਾ ਵੱਲੋਂ ਮਾਨਸਾ ਵਿਖੇ 7 ਯੂਨਿਟ ਖ਼ੂਨ ਮਨੋਜ ਅਰੋੜਾ (ਸੋਨੂੰ), ਮਨਪ੍ਰੀਤ ਸਿੰਘ
,ਗੁਰਸੇਵਕ ਸਿੰਘ ,ਲਵਪ੍ਰੀਤ ਸਿੰਘ ,ਸੁੰਦਰ ਸਿੰਘ ਗਿੱਲ ਪਿੰਡ ਮੱਲ ਸਿੰਘ ਵਾਲਾ ਅਤੇਹਰਜੀਤ ਬਿਰਦੀ
ਬੁਢਲਾਡਾ,ਐਡਵੋਕੇਟ ਗੁਰਵਿੰਦਰ ਸਿੰਘ ਖ਼ਤਰੀਵਾਲਾ ਵਲੋਂ ਦਾਨ ਕੀਤਾ ਗਿਆਕਰੋਣਾ ਦੇ ਪ੍ਰਕੋਪ ਦੇ ਚਲਦਿਆਂ ਅੱਜ ਸਾਡੇ
ਜ਼ਿਲ੍ਹੇ ਵਿੱਚ ਖ਼ੂਨ ਦੀ ਭਾਰੀ ਕਮੀ ਆ ਰਹੀ ਹੈ। ਜਿਸ ਵਿਚ ਗਰਭਵਤੀ ਔਰਤਾਂ, ਥੈਲੇਸਿਮਿਆ, ਡਾਇਲਸਿਸ ਦੇ ਮਰੀਜਾਂ
ਅਤੇ ਹੋਰ ਐਮਰਜੈਂਸੀ ਹਾਲਾਤਾਂ ਵਿੱਚ ਖ਼ੂਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ। ਇਸੇ ਤਹਿਤ ਨੇਕੀ ਫਾਉਂਡੇਸ਼ਨ ਵੱਲੋਂ
ਲਗਾਤਾਰ ਖ਼ੂਨਦਾਨ ਕੈੰਪ ਬਲੱਡ ਬੈਂਕ ਮਾਨਸਾ ਵਿਖੇ ਲਗਾਇਆ ਜਾ ਰਿਹਾ ਹੈ ਜਿੱਥੇ ਰੋਜ਼ਾਨਾ 5 ਤੋਂ 10 ਯੂਨਿਟ ਖ਼ੂਨਦਾਨ
ਨੇਕੀ ਫਾਉਂਡੇਸ਼ਨ ਨੇ ਅਪੀਲ ਕੀਤੀ ਹੈ ਕਿ ਇਸ ਔਖੀ ਘੜੀ ਵਿੱਚ ਖ਼ੁਦ ਪਹੁੰਚਕੇ ਜਾਂ ਨੇਕੀ ਫਾਉਂਡੇਸ਼ਨ ਦੀ ਗੱਡੀ ਵਿੱਚ
ਜਾਕੇ, ਖ਼ੂਨਦਾਨ ਕਰਕੇ ਕਿਸੇ ਦੀ ਜਾਨ ਬਚਾਉਣ ਦੇ ਭਾਗੀ ਬਣੋ। ਮਾਨਸਾ ਜਾਣ ਲਈ ਜ਼ਰੂਰੀ ਪਾਸ ਅਤੇ ਹੋਰ ਪ੍ਰਬੰਧ
ਨੇਕੀ ਫਾਉਂਡੇਸ਼ਨ ਵੱਲੋਂ ਕੀਤੇ ਜਾ ਰਹੇ ਹਨ। ਹਰ ਰੋਜ਼ ਸਵੇਰੇ 10 ਵਜ਼ੇ ਬੁਢਲਾਡਾ ਤੋਂ ਗੱਡੀਆਂ ਮਾਨਸਾ ਲਈ ਜਾ ਰਹੀਆਂ
ਹਨ। ਕਿਸੇ ਵੀ ਹਾਲਤ ਵਿੱਚ ਭੀੜ ਨਾ ਹੋਵੇ, ਇਸਦਾ ਖ਼ਾਸ ਧਿਆਨ ਰੱਖਿਆ ਗਿਆ ਹੈ।ਇਸ ਮੌਕੇ ਨੇਕੀ ਫਾਉਡਰੇਸ਼ਨ ਵਲੋਂ
ਖੂਨ ਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ

NO COMMENTS