07,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼): ਕੇਂਦਰੀ ਮੰਤਰੀ ਹਰਦੀਪ ਪੁਰੀ ਅੱਜ ਹੰਗਰੀ ਤੋਂ ਬੁਡਾਪੇਸਟ ਵਿੱਚ ਫਸੇ 6711 ਭਾਰਤੀ ਵਿਦਿਆਰਥੀਆਂ ਦੇ ਆਖ਼ਰੀ ਜੱਥੇ ਸਮੇਤ ਭਾਰਤ ਪਰਤ ਆਏ ਹਨ। ਟਵਿੱਟਰ ‘ਤੇ ਕੇਂਦਰੀ ਮੰਤਰੀ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਦੇਸ਼ ਦੇ ਨੌਜਵਾਨ ਹੁਣ ਆਪਣੇ-ਆਪਣੇ ਘਰ ਪਹੁੰਚ ਸਕਦੇ ਹਨ ਅਤੇ ਆਪਣੇ ਮਾਪਿਆਂ ਅਤੇ ਪਰਿਵਾਰਾਂ ਨਾਲ ਮਿਲ ਸਕਦੇ ਹਨ।