*ਬੀ.ਡੀ.ਪੀ.ਓ ਦੀ ਅਗਵਾਈ ਪਿੰਡ ਉੱਭਾ ਵਿਖੇ ਕੋਰੋਨਾ ਚੈੱਕਅਪ ਅਤੇ ਟੀਕਾਕਰਨ ਕੈਂਪ ਲਗਾਇਆ ਗਿਆ*

0
22

ਮਾਨਸਾ 19 ਅਪ੍ਰੈਲ  (ਸਾਰਾ ਯਹਾਂ/ਜੋਨੀ ਜਿੰਦਲ) : ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਗੁਪਤਾ, ਏ.ਡੀ.ਸੀ (ਵਿਕਾਸ) ਅਮਰਪ੍ਰੀਤ ਕੌਰ ਅਤੇ ਡੀ.ਡੀ.ਪੀ.ਓ ਮਾਨਸਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਅੱਜ ਬੀ.ਡੀ.ਪੀ.ਓ ਸੁਖਵਿੰਦਰ ਸਿੰਘ ਦੀ ਮਾਨਸਾ ਅਗਵਾਈ ਹੇਠ ਪਿੰਡ ਉੱਭਾ ਦੇ ਮਾਤਾ ਦੇ ਮੰਦਰ ਵਿਖੇ ਕੋਰੋਨਾ ਚੈੱਕਅਪ ਅਤੇ ਟੀਕਾਕਰਨ ਕੀਤਾ ਗਿਆ। ਇਸ ਮੌਕੇ ਐੱਸ.ਐੱਮ.ਓ ਹਰਦੀਪ ਸ਼ਰਮਾ ਵੀ ਮੌਜੂਦ ਸਨ। ਬੀ.ਡੀ.ਪੀ.ਓ ਸੁਖਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਮੁੱਚਾ ਜਿਲ੍ਹਾ ਪ੍ਰਸ਼ਾਸ਼ਨ ਦੇ ਹੁਕਮਾਂ ਤਹਿਤ ਗ੍ਰਾਮ ਪੰਚਾਇਤ ਉੱਭਾ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਇਹ ਕੈਂਪ ਲਵਾਇਆ ਗਿਆ ਹੈ। ਉਨ੍ਹਾਂ ਇਸ ਮੌਕੇ ਪਿੰਡ ਦੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੀ ਬਿਮਾਰੀ ਤੋਂ ਸੁਚੇਤ ਰਹਿਣ ਲਈ ਪਿੰਡ ਦੇ ਲੋਕਾਂ ਨੂੰ ਕੋਰੋਨਾ ਟੈਸਟਿੰਗ ਦੇ ਟੀਕਾਕਰਨ ਲਈ ਕੋਂਸਲਿੰਗ ਕੀਤੀ ਗਈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕੋਰੋਨਾ ਟੈਸਟ ਕਰਵਾ ਕੇ ਟੀਕਾਕਰਨ ਕਰਵਾਉਣ ਤਾਂ ਜੋ ਇਸ ਭਿਆਨਕ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਲੋਕਾਂ ਨੇ ਪ੍ਰਭਾਵਿਤ ਹੋ ਕੇ ਕੋਰੋਨਾ ਟੈਸਟ ਅਤੇ ਟੀਕਾਕਰਨ ਕਰਵਾਇਆ। ਇਸ ਮੌਕੇ ਡਾ: ਕੋਮਲ ਜਿੰਦਲ, ਡਾ: ਅਮਨਦੀਪ ਸਿੰਘ, ਐੱਸ.ਆਈ ਗੁਰਜੰਟ ਸਿੰਘ, ਸੀ.ਐੱਚ.ਓ ਦਿਲਰਾਜ ਕੌਰ, ਲਵਪ੍ਰੀਤ ਸਿੰਘ, ਪਰਮਜੀਤ ਕੌਰ, ਵੀਰਪਾਲ ਕੌਰ, ਅਜੈ ਕੁਮਾਰ ਵੈਦ, ਸੈਕਟਰੀ ਸਤੀਸ਼ ਜਿੰਦਲ, ਆਂਗਣਵਾੜੀ ਦਫਤਰ ਤੋਂ ਪਰਵਿੰਦਰ ਕੌਰ ਅਤੇ ਅਮਨਦੀਪ ਸਿੰਘ ਵੀ ਮੌਜੂਦ ਸਨ।

NO COMMENTS