*ਬੀ.ਡੀ.ਪੀ.ਓ. ਦਫਤਰ ਫਗਵਾੜਾ ਵਿਖੇ ਨਵੇਂ ਬਣੇ ਸਰਪੰਚਾਂ-ਪੰਚਾਂ ਨੂੰ ਸਿਖਲਾਈ ਦੇਣ ਚੌਥਾ ਕੈਂਪ ਹੋਇਆ ਸਮਾਪਨ*

0
5

ਫਗਵਾੜਾ 22 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਮੋਹਾਲੀ ਦੇ ਨਿਰਦੇਸ਼ ਅਨੁਸਾਰ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਫਗਵਾੜਾ ਵਲੋਂ ਪੰਚਾਇਤੀ ਰਾਜ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਸਬੰਧੀ ਬੀ.ਡੀ.ਪੀ.ਓ. ਦਫਤਰ ਫਗਵਾੜਾ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰਾਮਪਾਲ ਰਾਣਾ ਦੀ ਅਗਵਾਈ ਹੇਠ ਲਗਾਏ ਜਾ  ਰਹੇ ਓਰੀਐਂਟੇਸ਼ਨ ਟਰੇਨਿੰਗ ਕੈਂਪਾਂ ਦੀ ਲੜੀ ਤਹਿਤ ਚੌਥਾ ਕੈਂਪ ਅੱਜ ਸਮਾਪਤ ਹੋ ਗਿਆ। ਇਕ ਕੈਂਪ ਵਿਚ ਬਲਾਕ ਫਗਵਾੜਾ ਦੇ 10 ਪਿੰਡਾਂ ਦੇ ਚੁਣੇ ਹੋਏ ਸਰਪੰਚਾਂ, ਪੰਚਾਂ ਨੇ ਪੂਰੇਤ ਉਤਸ਼ਾਹ ਨਾਲ ਭਾਗ ਲਿਆ। ਜਿਹਨਾਂ ਨੂੰ ਟਰੇਨਿੰਗ ਦੇਣ ਲਈ ਸੀ.ਐਸ.ਸੀ. ਪਾਂਛਟ ਤੋਂ ਸਤਨਾਮ ਸਿੰਘ ਬੀ.ਆਰ.ਪੀ., ਐਡਵੋਕੇਟ ਰਵੀ ਕੁਮਾਰ ਕੌਲ, ਜੋਗਿੰਦਰ ਸਿੰਘ ਸਟੇਟ ਬੈਂਕ ਆਫ ਇੰਡੀਆ ਫਗਵਾੜਾ, ਰਵਿੰਦਰ ਕੁਮਾਰ ਐਸ.ਬੀ.ਆਈ. ਬੈਂਕ ਫਗਵਾੜਾ, ਸੀ.ਡੀ.ਪੀ.ਓ. ਦਫਤਰ ਤੋਂ ਸੁਪਰਵਾਈਜਰ ਹਰਵਿੰਦਰ ਕੌਰ, ਸੈਲਫ ਹੈਲਪ ਗਰੁੱਪ ਫਗਵਾੜਾ ਤੋਂ ਰੇਨੂੰ ਰਾਣੀ ਅਤੇ ਨੀਰੂ ਰੇਖੀ ਵਿਸ਼ੇਸ਼ ਤੌਰ ਤੇ ਮੋਜੂਦ ਰਹੇ। ਕੈਂਪ ਦੀ ਸਮਾਪਤੀ ਮੌਕੇ ਸਮੂਹ ਸਰਪੰਚਾਂ ਤੇ ਪੰਚਾਂ ਨੇ ਕੈਂਪ ਨੂੰ ਬਹੁਤ ਹੀ ਲਾਹੇਵੰਦ ਦੱਸਿਆ। ਇਸ ਮੌਕੇ ਪੰਚਾਇਤ ਸਕੱਤਰ ਮਲਕੀਤ ਚੰਦ ਕੰਗ, ਸੰਜੀਵ ਕੁਮਾਰ, ਸੁਲੱਖਣ ਸਿੰਘ ਟੀ.ਸੀ., ਅਨਿਲ ਕੁਮਾਰ ਤੇ ਅਮਨਦੀਪ ਜੇ.ਈ., ਸੁਰਿੰਦਰ ਪਾਲ ਸਿੰਘ ਬਘਾਣਾ ਏ.ਪੀ.ਓ., ਸੰਮਤੀ ਪਟਵਾਰੀ ਸੁਰਿੰਦਰ ਕੁਮਾਰ, ਜਸਕਰਨ ਵਰਮਾ ਟੀ.ਏ., ਉਮੇਸ਼ ਚੰਦਰ ਤੇ ਸੁਮਿੱਤਰਾ ਦੇਵੀ ਈ. ਪੰਚਾਇਤ, ਪਿ੍ਰਅੰਕਾ ਤੋਂ ਇਲਾਵਾ ਸਰਪੰਚ ਬਲਵਿੰਦਰ ਕੌਰ ਹਰਦਾਸਪੁਰ, ਗੁਰਬਖਸ਼ ਕੌਰ ਡਾ. ਅੰਬੇਡਕਰ ਨਗਰ, ਸੁਨੀਤਾ ਦੁੱਗ, ਕੁਲਦੀਪ ਕੁਮਾਰ ਜਗਤਪੁਰ ਜੱਟਾਂ, ਅਮਰਜੀਤ ਕੌਰ ਗੁਲਾਬਗੜ੍ਹ, ਸਤਵਿੰਦਰ ਸਿੰਘ ਹਰਬੰਸਪੁਰ, ਬਲਵੀਰ ਚੰਦ ਜਗਪਾਲਪੁਰ, ਜਸਵੀਰ ਕੌਰ ਗੁਜਰਾਤਾਂ, ਸੁਰਿੰਦਰ ਕੌਰ ਫਤਿਹਗੜ੍ਹ, ਮਨਜੀਤ ਕੁਮਾਰ ਗੰਡਵਾ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਪੰਚਾਇਤ ਹਾਜਰ ਸਨ। 

NO COMMENTS