ਫਗਵਾੜਾ 11 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਬੀ.ਡੀ.ਪੀ.ਓ. ਦਫਤਰ ਫਗਵਾੜਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੋਜੂਦ ਰਹੇ ਪਿੰਡ ਵਜੀਦੋਵਾਲ ਦੇ ਸਰਪੰਚ ਰਿੰਪਲ ਕੁਮਾਰ ਤੋਂ ਇਲਾਵਾ ਪੰਚਾਇਤ ਅਫਸਰ ਜਗਜੀਤ ਸਿੰਘ ਪਰਮਾਰ, ਸੁਲੱਖਣ ਸਿੰਘ ਟੀ.ਸੀ. ਅਤੇ ਮਲਕੀਤ ਚੰਦ ਕੰਗ ਪੰਚਾਇਤ ਸਕੱਤਰ ਨੇ ਸਮੂਹ ਹਾਜਰੀਨ ਨੂੰ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਨੇ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਨਾਲ ਸਮੁੱਚੀ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਹੈ। ਉਹਨਾਂ ਦੀ ਬਾਣੀ ਤੋਂ ਪ੍ਰੇਰਣਾ ਲੈ ਕੇ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ। ਇਸ ਦੌਰਾਨ ਸੁਰਿੰਦਰ ਪਾਲ ਏ.ਪੀ.ਓ. ਮਗਨਰੇਗਾ, ਜਸਕਰਨ ਵਰਮਾ ਟੀ.ਏ. ਮਗਨਰੇਗਾ, ਅਨਿਲ ਕੁਮਾਰ ਜੇ.ਈ. ਪੰਚਾਇਤੀ ਰਾਜ, ਸੰਜੀਵ ਕੁਮਾਰ ਸਕੱਤਰ, ਸੋਨੀਆ ਤੇ ਰਮਨ ਕੁਮਾਰੀ ਜੀ.ਆਰ.ਐਸ. ਮਗਨਰੇਗਾ, ਡਾ. ਪੂਨਮ ਰਾਣੀ ਮੱਛੀ ਪਾਲਣ ਅਧਿਕਾਰੀ, ਕੰਪਿਉਟਰ ਓਪਰੇਟਰ ਉਮੇਸ਼ ਤੇ ਪਿ੍ਰਅੰਕਾ, ਮਨਜੀਤ ਕੌਰ ਸੀ.ਏ. ਮਗਨਰੇਗਾ, ਗੁਰਮੀਤ ਸਿੰਘ ਗੋਗੀ, ਰੇਸ਼ਮ ਸਿੰਘ, ਸਿਮਰ ਕੁਮਾਰ, ਸ਼ਾਲੂ, ਠੇਕੇਦਾਰ ਜੋਗੀ ਲਾਲ, ਠੇਕੇਦਾਰ ਅਸ਼ੋਕ ਖਲਵਾੜਾ ਕਲੋਨੀ, ਸ਼ਿਵ ਯਸ਼, ਨਵਜੋਤ ਸਿੰਘ ਤੋਂ ਇਲਾਵਾ ਪੰਡਿਤ ਦਲਜੀਤ ਕੁਮਾਰ, ਬਲਜਿੰਦਰ ਕੌਰ, ਸੁਖਦੇਵ ਕੁਮਾਰ, ਪਵਨ ਕੁਮਾਰ, ਸੰਤੋਸ਼ ਕੁਮਾਰ ਸਮੇਤ ਮਗਨਰੇਗਾ ਸਟਾਫ, ਪੰਚਾਇਤੀ ਰਾਜ ਸਟਾਫ ਅਤੇ ਬੀ.ਡੀ.ਪੀ.ਓ. ਦਫਤਰੀ ਸਟਾਫ ਮੈਂਬਰ ਹਾਜਰ ਸਨ।