*ਬੀ ਕੇ ਯੂ ਏਕਤਾ ਡਕੌਂਦਾ ਵਲੋ ਮਥੂਟ ਬੈਂਕ ਦਾ ਘਿਰਾਓ ਕੀਤਾ ਗਿਆ*

0
125

 ਮਾਨਸਾ 15 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋ ਜਮਾਂ ਕਰਵਾਈ ਰਾਸ਼ੀ ਨਾ ਦੇਣ ‘ਤੇ ਮਾਨਸਾ ਦੀ ਕਚਹਿਰੀ ਰੋਡ ਤੇ ਸਥਿਤ ਮਥੂਟ ਬੈਂਕ ਦਾ ਘਿਰਾਓ ਕੀਤਾ ਗਿਆ । ਵਰਨਣਯੋਗ ਹੈ ਕਿ ਬਲਜੀਤ ਕੌਰ ਪਤਨੀ ਸੁਖਵੀਰ ਸਿੰਘ ਵਾਸੀ ਭੈਣੀ ਬਾਘਾ ਨੇ 5 ਲੱਖ ਅਤੇ ਜਗਰੂਪ ਸਿੰਘ ਪੁੱਤਰ ਤੋਤਾ ਵਾਸੀ ਉੱਭਾ ਨੇ 5 ਲੱਖ ਰੁਪਏ 2018 ਵਿੱਚ ਇਸ ਬੈਂਕ ਵਿੱਚ ਜਮਾ ਕਰਵਾਏ ਸਨ ਪਰ ਹੁਣ ਜਦੋਂ ਇਹ ਪਰਿਵਾਰ ਮਥੂਟ ਬੈਂਕ ਤੋ ਆਪਣੇ ਜਮਾਂ ਕਰਾਏ ਪੈਸੇ ਕਢਵਾਉਣ ਆਏ ਤਾਂ ਇਸ ਬੈਂਕ ਵੱਲੋਂ ਇਹਨਾਂ ਪਰਿਵਾਰਾਂ ਨੂੰ ਪੈਸੇ ਸ਼੍ਰੀ ਕੰਪਨੀ ਵਿੱਚ ਲਾਉਣ ਦੀ ਗੱਲ ਕਹੀ ਗਈ । ਉਨ੍ਹਾਂ ਕਿਹਾ ਕਿ ਸ਼੍ਰੀ ਕੰਪਨੀ ਦੀਵਾਲੀਆ ਹੋ ਚੁੱਕੀ ਹੈ, ਇਸ ਕਰਕੇ ਮਥੂਟ ਬੈਂਕ ਰਾਸ਼ੀ ਦੀ ਜਿੰਮੇਬਾਰ ਨਹੀਂ । ਉਸ ਤੋਂ ਬਾਅਦ ਇਸ ਮਸਲੇ ਬਾਬਤ ਪੀੜਤ ਪਰਿਵਾਰਾਂ ਨੇ ਜੱਥੇਬੰਦੀ ਨੂੰ ਦੱਸਿਆ ਤਾਂ ਜਥੇਬੰਦੀ ਵੱਲੋਂ ਮੁਥੂਟ ਬੈਂਕ ਦਾ ਘਿਰਾਓ ਕੀਤਾ ਗਿਆ । ਘਿਰਾਓ ਸਮੇਂ ਬੈਂਕ ਦੇ ਉੱਚ ਅਧਿਕਾਰੀ ਅਵਤਾਰ ਸਿੰਘ ਸਰਾ ਵੱਲੋਂ ਪੈਸੇ ਵਾਪਸ ਦੇਣ ਦਾ ਭਰੋਸਾ ਦੇਣ ਤੇ ਘਿਰਾਓ ਖਤਮ ਕੀਤਾ ਗਿਆ । ਘਿਰਾਓ ਕਰਨ ਸਮੇਂ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਸਮੇਤ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ , ਜਗਦੇਵ ਸਿੰਘ ਕੋਟਲੀ, ਬਚਿੱਤਰ ਸਿੰਘ, ਲੀਲਾ ਸਿੰਘ ਮੂਸਾ, ਗੁਰਲਾਲ ਸਿੰਘ ਕੋਟਲੀ, ਲਾਭ ਸਿੰਘ ਬੁਰਜ ਹਰੀ, ਜਗਸੀਰ ਸਿੰਘ ਠੂਠਿਆਂ ਵਾਲੀ, ਦਰਸ਼ਨ ਸਿੰਘ ਗਰੇਵਾਲ ਹਾਜਰ ਸਨ ।

NO COMMENTS