*ਬੀ ਐੱਸ ਸੀ ਆਈ ਟੀ ਦੇ ਫਾਈਨਲ ਨਤੀਜ਼ਿਆਂ ਵਿੱਚ ਲੜਕੀਆਂ ਨੇ ਮਾਰੀ ਬਾਜੀ*

0
22

ਬੁਢਲਾਡਾ 22 ਜੁਲਾਈ (ਸਾਰਾ ਯਹਾਂ/ਮਹਿਤਾ ਅਮਨ) ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਹਾਲ ਹੀ ਵਿੱਚ ਘੋਸ਼ਿਤ ਕੀਤੇ ਬੀ ਐੱਸ ਸੀ ਆਈ ਟੀ ਦੇ ਫਾਈਨਲ ਸਮੈਸਟਰ ਦੇ ਨਤੀਜ਼ਿਆਂ ਵਿੱਚ ਗੁਰਦਾਸੀਦੇਵੀ ਕਾਲਜ਼ ਦੀ ਵਿਦਿਆਰਥਣ ਜਸਵੀਰ ਕੌਰ ਨੇ 9.04 ਐਸ ਜੀ ਪੀ ਏ ਪ੍ਰਾਪਤ ਕਰਕੇ ਕਾਲਜ਼ ਵਿੱਚੋਂ ਪਹਿਲਾਂ ਸਥਾਨ, ਕਿਰਨਾਂ ਕੌਰ ਨੇ 8.74 ਪ੍ਰਾਪਤ ਕਰਕੇ ਕਾਲਜ਼ ਵਿੱਚੋਂ ਦੂਸਰਾ ਅਤੇ ਸੁਨੀਤਾ ਰਾਣੀ ਨੇ 8.48 ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਅਤੇ ਪ੍ਰਿੰਸੀਪਲ ਮੈਡੇਮ ਰੇਖਾ ਅਤੇ ਡਾ. ਨਵਨੀਤ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਗੁਰਦਾਸੀਦੇਵੀ ਕਾਲਜ ਦੇ ਵਿਦਿਆਰਥੀ ਯੂਨੀਵਰਸਿਟੀਂ ਵੱਲੋਂ ਜਾਰੀ ਕੀਤੀ ਜਾਂਦੀ ਮੈਰਿਟ ਲਿਸਟ ਵਿੱਚ ਵੀ ਪੁਜੀਸ਼ਨਾਂ ਹਾਸਿਲ ਕੀਤੀਆਂ ਜਾਂਦੀਆਂ ਹਨ। ਡਾ. ਸਿੰਗਲਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਲਈ ਕੰਪਿਊਟਰ ਅਤੇ ਟੈਕਨੀਕਲ ਐਜੁਕੇਸ਼ਨ ਬਹੁਤ ਜਰੂਰੀ ਹੋ ਚੁੱਕੀ ਹੈ ਅਤੇ ਗੁਰਦਾਸੀਦੇਵੀ ਕਾਲਜ ਹਮੇਸ਼ਾ ਪੜ੍ਹਾਈ ਦੇ ਨਾਲ ਨਾਲ ਟੈਕਨੀਕਲ ਸੈਮੀਨਾਰ ਵੀ ਕਰਵਾ ਰਿਹਾ ਹੈ ਜਿਸ ਨਾਲ ਬੱਚਿਆਂ ਨੂੰ ਇਸ ਬਾਰੇ ਬਹੁਤ ਡੂੰਘਾਈ ਬਾਰੇ ਪਤਾ ਲੱਗ ਸਕੇ। ਮੈਡਮ ਰੇਖਾ ਨੇ ਦੱਸਿਆ ਕਿ ਅੱਜ ਦਾ ਸਮਾਂ ਇੰਨਫਰਮੇਸ਼ਨ ਐਡ ਟੈਕਨੌਲੋਜੀ ਦਾ ਯੁੱਗ ਹੈ ਅਤੇ ਵਿਦਿਆਰਥੀਆਂ ਦੇ ਲਈ ਕੰਪਿਊਟਰ ਅਤੇ ਟੈਕਨੀਕਲ ਐਜੁਕੇਸ਼ਨ ਬਹੁਤ ਜਰੂਰੀ ਹੋ ਚੁੱਕੀ ਹੈ। ਇਸ ਮੌਕੇ ਕਾਲਜ਼ ਦੀ ਸਮੂਹ ਮੈਨੇਜ਼ਮੈਂਟ ਅਤੇ ਸਟਾਫ ਮੈਂਬਰ ਮੌਜੂਦ ਸਨ।

NO COMMENTS