*ਬੀ. ਐੱਨ. ਗੁਰੂਕੂਲ ਇੰਟਰਨੈਸ਼ਨਲ ਸਕੂਲ ਬੁਢਲਾਡਾ ਵੱਲੋਂ ਮਨਾਇਆ ਸਲਾਨਾ ਦਿਵਸ ਦਾ ਜਸ਼ਨ*

0
27

ਬੁਢਲਾਡਾ 10 ਦਸੰਬਰ (ਸਾਰਾ ਯਹਾਂ/ਅਮਨ ਮਹਿਤਾ) ਬੀ. ਐਨ ਗੁਰੂ ਇੰਟਰਨੈਸ਼ਨਲ ਸਕੂਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ  ਨਵੀਂ ਬਣੀ ਜੂਨੀਅਰ ਵਿੰਗ ਦੀ ਬਿਲਡਿੰਗ  ਦੇ ਵਿੱਚ ਸਲਾਨਾ ਸਮਾਗਮ ਕਰਵਾਇਆ ਗਿਆ।  ਵਿਦਿਆਰਥੀਆਂ ਦੇ ਮਾਪਿਆ ਨੂੰ ਵੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ। ਸਕੂਲ ਦੀ ਫੈਕਲਟੀ ਟੀਮ ਵੱਲੋਂ ਵਾਲੰਟੀਅਰ ਵਿਦਿਆਰਥੀਆਂ ਦੇ ਨਾਲ ਇੱਥੋਂ ਦੇ ਆਡੋਟੋਰੀਅਮ ਨੂੰ ਫੁੱਲਾਂ ਅਤੇ ਲਾਈਟਾਂ ਨਾਲ ਸਜਾਇਆ ਗਿਆ। ਸਕੂਲ ਦੇ ਚੇਅਰਮੈਨ ਡਾ: ਨਵੀਨ ਸਿੰਗਲਾਂ, ਚੇਅਰ ਪਰਸਨ ਆਸ਼ੀਸ਼ ਸਿੰਗਲਾ,  ਪ੍ਰਿੰਸੀਪਲ ਦੀਪੀਕਾ ਸਿੰਗਲਾਂ ਅਤੇ ਵਾਈਸ ਪ੍ਰਿੰਸੀਪਲ ਸੁਖਦੀਪ ਕੌਰ ਵੱਲੋਂ ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ।  ਇਹ ਪ੍ਰੋਗਰਾਮ ਦੋ ਦਿਨ ਯਾਨੀ ਕਿ 9 ਤੇ 10 ਦਸੰਬਰ ਨੂੰ ਕਰਵਾਇਆ ਗਿਆ। 9 ਦਿਸੰਬਰ ਨੂੰ ਪਲੇਵੇ ਤੋਂ ਯੂਕੇਜੀ ਕਲਾਸ ਦੇ ਛੋਟੇ ਛੋਟੇ ਤੇ ਪਿਆਰੇ ਬੱਚਿਆਂ ਨੇ ਉਸ ਦਿਨ ਦੀ ਥੀਮ ਤਾਰੇ ਜ਼ਮੀਨ ਪਰ ਨੂੰ ਮੁੱਖ ਰੱਖਦੇ ਹੋਏ ਹਾਲੀਵੁੱਡ ਤੇ ਬੋਲੀਵੁੱਡ ਸਟਾਈਲ ਦੀਆਂ ਪੇਸ਼ਕਸ਼ਾਂ ਪੇਸ਼ ਕੀਤੀਆਂ ਤੇ ਦੂਜੇ ਦਿਨ 10 ਦਸੰਬਰ ਨੂੰ ਪਹਿਲੀ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਨੇ ਰੰਗ ਪੰਜਾਬ  ਦੇ ਦੀ ਥੀਮ ਨੂੰ ਮੁੱਖ ਰੱਖਦੇ ਹੋਏ ਆਏ ਹੋਏ ਸਾਰੇ ਮੁੱਖ ਮਹਿਮਾਨਾਂ ਤੇ ਦਰਸ਼ਕਾਂ ਨੂੰ ਪੰਜਾਬ ਦੇ ਬਹੁਤ ਹੀ ਖੂਬਸੂਰਤ ਤੇ ਰੰਗਲੇ ਸੱਭਿਆਚਾਰ ਨਾਲ ਸੰਬੰਧਤ ਵੱਖ ਵੱਖ  ਪੇਸ਼ਕਸ਼ਾਂ ਜਿਵੇਂ ਕਿ ਲੁੱਡੀ ਝੁੰਮਰ, ਸੰਮੀ, ਗਿੱਧਾ, ਭੰਗੜਾ ਆਦਿ ਕਰਕੇ ਉਹਨਾਂ ਨੂੰ ਪੰਜਾਬ ਦੇ ਰੰਗਲੇ ਸੱਭਿਆਚਾਰ ਨਾਲ ਜਾਣੂ ਕਰਵਾਇਆ।  ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਵਿੱਚ ਭਾਰਤ ਦੀ ਇਸ ਸਾਲ ਦੀ ਸਭ ਤੋਂ ਵੱਡੀ ਕਾਮਯਾਬੀ  ਚੰਦਰਿਆਨ – 3 ਨੂੰ ਇੱਕ ਪੇਸ਼ਕਸ਼ ਦੁਆਰਾ ਦਿਖਾਇਆ ਗਿਆ ਤੇ  ਇੱਕ ਵਾਰ ਫਿਰ ਉਸੇ ਦਿਨ ਦੀ ਜਿੱਤ ਨੂੰ  ਯਾਦ ਕਰਕੇ ਸਭ ਦੇ ਮਨ ਨੂੰ ਮਾਣ ਮਹਿਸੂਸ ਕਰਵਾਇਆ।  ਇਸ ਤੋਂ ਇਲਾਵਾ ਚੇਅਰਮੈਨ ਡਾ: ਨਵੀਨ ਸਿੰਗਲਾਂ ਨੇ ਆਏ ਹੋਏ ਸਾਰੇ ਮਾਪਿਆਂ  ਦੀ ਹੀ ਮੰਗ ਨੂੰ ਮੁੱਖ ਰੱਖਦੇ ਹੋਏ  ਉਹਨਾਂ ਨਾਲ  ਇੱਕ ਬਹੁਤ ਹੀ ਵੱਡੀ ਖੁਸ਼ੀ ਸਾਂਝੀ ਕੀਤੀ ਕਿ ਹੁਣ ਬੀਐਨ ਗੁਰਕੁਲ ਇੰਟਰਨੈਸ਼ਨਲ ਸਕੂਲ ਅਗਲੇ ਸਾਲ ਨੌਵੀਂ ਤੱਕ ਕਰ ਦਿੱਤਾ ਜਾਵੇਗਾ ਤੇ ਨਾਲ ਹੀ ਵਾਈਸ ਪ੍ਰਿੰਸੀਪਲ ਸੁਖਦੀਪ ਕੌਰ ਮੈਮ ਨੇ ਬੱਚਿਆਂ ਨੂੰ ਅਗਾਹ ਵਧੂ ਤੇ ਪ੍ਰੇਰਿਤ ਗੱਲਾਂ ਕਰਕੇ ਬੱਚਿਆਂ ਦੇ ਮਨ ਦੇ ਵਿੱਚ ਅੱਗੇ ਵਧਣ ਦੇ ਲਈ ਹੋਰ ਜੋਸ਼ ਭਰਿਆ। ਪ੍ਰਿੰਸੀਪਲ ਦੀਪਿਕਾ ਸਿੰਗਲਾਂ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਮਜ਼ਬੂਤ ਅਤੇ ਚੰਗਾ ਕੈਰੀਅਰ ਬਣਾਉਣ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਪ੍ਰੋਗਰਾਮ ਦੀ ਸਮਾਪਤੀ ਕੀਤੀ। ਪ੍ਰੋਗਰਾਮ ਵਿੱਚ ਹਾਜ਼ਿਰ ਹੋਏ ਸਾਰੇ ਲੋਕਾਂ ਨੇ ਇਸ ਦਾ ਸਭ ਤੋਂ ਵੱਧ ਆਨੰਦ ਮਾਣਿਆ। ਪ੍ਰੋਗਰਾਮ ਦੇ ਆਖਿਰ ਵਿੱਚ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ, ਮੈਨੇਜ਼ਮੈਂਟ ਕਮੇਟੀ ਮੈਂਬਰ, ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਿਰ ਸਨ।

NO COMMENTS