*ਬੀ.ਆਰ.ਓ. ਪਟਿਆਲਾ ਵਿਖੇ ਹੋਈ ਲਿਖਤੀ ਪ੍ਰੀਖਿਆ ਵਿਚੋਂ ਪਾਸ ਹੋਏ ਯੁਵਕਾਂ ਲਈ ਸੀ-ਪਾਇਟ ਕੈਂਪ ਬੋੜਾਵਾਲ ਵਿਖੇ ਫਿਜ਼ੀਕਲ ਸਿਖਲਾਈ ਸ਼ੁਰੂ*

0
8

ਮਾਨਸਾ, 24 ਮਈ (ਸਾਰਾ ਯਹਾਂ/  ਮੁੱਖ ਸੰਪਾਦਕ)  ਮਾਨਸਾ, ਬਰਨਾਲਾ ਅਤੇ ਸੰਗਰੂਰ ਜ਼ਿਲਿ੍ਹਆਂ ਦੇ ਯੁਵਕ ਜੋ ਬੀ.ਆਰ.ਓ. ਪਟਿਆਲਾ ਵਿਖੇ ਹੋਈ ਲਿਖਤੀ ਪ੍ਰੀਖਿਆ ਵਿਚੋਂ ਪਾਸ ਹੋਏ ਹਨ ਉਨ੍ਹਾਂ ਲਈ ਪੰਜਾਬ ਸਰਕਾਰ ਦੇ ਅਦਾਰੇ ਰੋਜ਼ਗਾਰ ਤੇ ਉਤਪਤੀ ਵਿਭਾਗ ਮਾਨਸਾ ਵੱਲੋਂ ਸੀ ਪਾਇਟ ਕੈਂਪ ਬੋੜਾਵਾਲ ਵਿਖੇ ਵਿਸ਼ੇਸ਼ ਫਿਜ਼ੀਕਲ ਸਿਖਲਾਈ ਸ਼ੁਰੂ ਕੀਤੀ ਗਈ ਹੈ। ਇਹ ਜਾਣਕਾਰੀ ਕੈਂਪ ਇੰਚਾਰਜ ਸ੍ਰੀ ਅਵਤਾਰ ਸਿੰਘ ਬੋੜਾਵਾਲ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਵਿਚ ਸਵੇਰੇ ਸ਼ਾਮ ਦੌੜ, ਬੀਮ ਅਤੇ 9 ਫੁੱਟ ਖੱਡੇ ਦੀ ਪ੍ਰੈਕਟਿਸ ਕਰਵਾਈ ਜਾਵੇਗੀ। ਕੈਂਪ ਵਿਚ ਦਾਖਲੇ ਲਈ ਦਸਵੀਂ, ਬਾਰ੍ਹਵੀਂ ਦਾ ਸਰਟੀਫਿਕੇਟ, ਸਕੂਲ ਤੋਂ ਚਰਿੱਤਰ ਸਰਟੀਫਿਕੇਟ, ਰਿਹਾਇਸ਼ੀ, ਪੇਂਡੂ ਏਰੀਆ, ਬੈਕਵਾਰਡ ਏਰੀਆ ਦਾ ਸਰਟੀਫਿਕੇਟ, ਆਧਾਰ ਕਾਰਡ, ਸਰਪੰਚ ਤੋਂ ਬਣੇ ਤਿੰਨੋ ਸਰਟੀਫਿਕੇਟ, ਐਡਮਿਟ ਕਾਰਡ ਅਤੇ 2 ਫੋਟੋਗ੍ਰਾਫਜ਼ ਲਾਜ਼ਮੀ ਹਨ। ਇਸ ਤੋਂ ਇਲਾਵਾ ਸਿਖਲਾਈ ਲਈ ਆਉਣ ਵਾਲੇ ਯੁਵਕਾਂ ਲਈ ਨੀਲੀ ਬਨੈਣ, ਨੀਲੀ ਨਿੱਕਰ ਵਾਲੀ ਡਰੈੱਸ, ਪੀ.ਟੀ. ਵਾਲੇ ਬੂਟ, ਖਾਣਾ ਖਾਣ ਲਈ ਬਰਤਨ ਅਤੇ ਰਹਿਣ ਲਈ ਬਿਸਤਰਾ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਨੌਜਵਾਨਾਂ ਨੇ ਪੰਜਾਬ ਪੁਲਿਸ ਸਿਪਾਹੀ ਵਾਸਤੇ ਅਪਲਾਈ ਕੀਤਾ ਹੋਇਆ ਹੈ, ਉਹ ਲਿਖਤੀ ਪੇਪਰ ਦੀ ਤਿਆਰੀ ਵਾਸਤੇ ਆ ਸਕਦੇ ਹਨ। ਕੈਂਪ ਵਿਚ ਮੁਫ਼ਤ ਰਿਹਾਇਸ਼ ਅਤੇ ਮੁਫ਼ਤ ਖਾਣੇ ਦਾ ਪ੍ਰਬੰਧ ਹੈ। ਨੌਜਵਾਨ ਕਿਸੇ ਵੀ ਦਿਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੇ ਦਸਤਾਵੇਜ਼ ਅਤੇ ਜ਼ਰੂਰੀ ਸਾਮਾਨ ਨਾਲ ਰਿਪੋਰਟ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ 94632-89901 ਅਤੇ 78885-86296 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

NO COMMENTS