*ਬੀਤੇ ਦਿਨ ਪੰਪ ਤੇ ਹੋਏ ਧਮਾਕੇ ਮੌਕੇ ਜਿਥੇ ਜ਼ਿਲਾ ਪੁਲਿਸ ਨੇ ਪੂਰੀ ਇਮਾਨਦਾਰੀ ਨਾਲ ਡਿਊਟੀ ਨਿਭਾਈ,ਉਥੇ ਹੀ ਡੀ.ਸੀ ਅਤੇ ਹੋਰ ਸਿਵਲ ਦੇਉੱਚ ਅਧਿਕਾਰੀਆਂ ਦੇ ਨਾ ਪਹੁੰਚਣ ਦੀ ਲੋਕਾਂ ਵਿੱਚ ਚਰਚਾ*

0
222

ਮਾਨਸਾ 12,ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ ) ਬੀਤੇ ਦਿਨੀਂ ਮਾਨਸਾ ਦੇ ਇਕ ਪੈਟਰੋਲ ਪੰਪ ਤੇ ਇਕ ਗੱਡੀ ਵਿਚ ਸੀਐੱਨਜੀ ਗੈਸ ਭਰਦੇ ਸਮੇਂ ਧਮਾਕਾ ਹੋ ਗਿਆ ਸੀ। ਜਿਸ  ਤੋਂ ਬਾਅਦ ਪੁਲਸ ਪ੍ਰਸ਼ਾਸਨ ਮੁਸਤੈਦੀ ਵਿਖਾਉਂਦੇ ਹੋਏ ਵੱਡੀ ਗਿਣਤੀ ਵਿੱਚ ਫੋਰਸ ਭੇਜ ਕੇ ਪੰਪ ਨੂੰ ਚਾਰੋਂ ਪਾਸੇ ਕੇ ਕੇ ਰੱਖਿਆ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ ।ਕਿਉਂਕਿ ਇਕੱਠ ਬਹੁਤ ਜ਼ਿਆਦਾ ਹੋ ਗਿਆ ਉਸ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਜਿੱਥੇ ਸ਼ਹਿਰ ਭਰ ਵਿਚ ਚਰਚਾ ਅਤੇ ਸਰਹਾਨਾ ਹੈ ।ਉਥੇ ਹੀ  ਸ਼ਹਿਰ ਵਾਸੀਆਂ ਵਿਚ ਇਹ ਚਰਚਾ ਵੀ ਚੱਲ ਰਹੀ ਹੈ ਕਿ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਇਸ ਮੌਕੇ ਕਿਉਂ ਨਹੀਂ ਪਹੁੰਚਿਆ ਅਤੇ ਨਾ ਹੀ ਕੋਈ ਸਿਵਲ ਪ੍ਰਸ਼ਾਸਨ ਦੇ ਵੱਡੇ ਉੱਚ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ । ਡਿਪਟੀ ਕਮਿਸ਼ਨਰ ਜ਼ਿਲ੍ਹੇ ਦਾ ਮੁਖੀ ਹੁੰਦਾ ਹੈ ਜਿਸ ਨੇ ਪੂਰੇ ਜ਼ਿਲ੍ਹੇ ਉੱਪਰ ਨਜ਼ਰ ਰੱਖਣੀ ਹੁੰਦੀ ਹੈ ਇੰਨੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਜ਼ਿਲ੍ਹੇ ਦੇ ਡੀਸੀ ਵੱਲੋਂ ਅਤੇ ਹੋਰ ਸਿਵਲ ਅਧਿਕਾਰੀਆਂ ਵੱਲੋਂ  ਮੌਕੇ ਉਤੇ ਨਾ ਪਹੁੰਚਣਾ ਇਕ ਬਹੁਤ ਵੱਡੀ ਅਣਗਹਿਲੀ ਹੈ। ਜ਼ਿਲ੍ਹੇ ਦੇ ਲੋਕਾਂ ਵਿਚ ਚਰਚਾ ਹੈ ਕਿ ਡਿਪਟੀ ਕਮਿਸ਼ਨਰ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ  ਖੁਦ ਜਾਂ ਵੱਡੇ ਅਧਿਕਾਰੀਆਂ ਨੂੰ ਮੌਕੇ ਉਪਰ ਜ਼ਰੂਰ ਭੇਜਣਾ ਚਾਹੀਦਾ ਸੀ। ਤਾਂ ਜੋ ਘਟਨਾ ਸਥਾਨ ਤੇ ਉਹ ਪੂਰੀ ਨਿਗਰਾਨੀ ਕਰ ਸਕਦੇ ਬੀਤੇ ਦਿਨੀ ਸ਼ਹਿਰ ਦੇ ਇੱਕ ਪੈਟਰੋਲ ਪੰਪ ਤੇ ਐਤਵਾਰ ਦੀ ਸ਼ਾਮ ਅਲਟੋ ਕਾਰ ਵਿੱਚ ਸੀਐਨਜੀ ਗੈਸ ਭਰਦੇ ਸਮੇਂ ਬਲਾਸਟ ਹੋਣ ਨਾਲ ਇੱਕ ਵਿਅਕਤੀਦੀ ਮੌਤ ਹੋ ਗਈ ਹੈ, ਜਦਕਿ ਘਟਨਾ ਵਿੱਚ ਤਿੰਨ ਹੋਰ ਵਿਅਕਤੀ ਬੁਰੀ ਤਰ੍ਹਾਂ ਜਖਮੀ ਹੋ ਗਏ ਹਨ। ਇਸ ਘਟਨਾ ਵਿੱਚ ਦੋ ਅਲਟੋ ਕਾਰਾਂ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਗਈਆਂ ਹਨ। ਥਾਣਾ ਸਿਟੀ 1 ਅਤੇ ਸਿਟੀ 2 ਦੀ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਸਥਿਤੀ ਜਾ ਜਾਇਜਾ ਲਿਆ। ਘਟਨਾ ਵਾਪਰਨ ਤੋਂ ਬਾਅਦ ਪੰਪ ਦੇ ਵਿਹੜੇ ਵਿੱਚ ਚਾਰੇ ਪਾਸੇ ਖੂਨ ਖਿੱਲਰ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਬੱਸ ਅੱਡੇ ਲਾਗੇ ਜਗਦੀਸ਼ ਆਇਲ ਕੰਪਨੀ ਦੇ ਪੰਪ ਤੇ ਅਲਟੋ ਕਾਰ ਐਚ ਆਰ 59, 8782 ਵਿੱਚ ਜਦੋਂ ਸਵਾਰੀਆਂ ਨੂੰ ਉਤਾਰਨ ਤੋਂ ਬਾਅਦ ਪੰਪ ਦਾ ਕਰਿੰਦਾ ਸੀਐਨਜੀ ਗੈਸ ਭਰਨ ਲੱਗਿਆ ਤਾਂ ਅਚਾਨਕ ਕਾਰ ਦੀ ਗੈਸ ਵਾਲੀ ਟੈਂਕੀ ਫਟ ਗਈ। ਉਸ ਨੇ ਪਿੱਛੇ ਖੜੀ ਇੱਕ ਹੋਰ ਅਲਟੋ ਐਚ ਆਰ 26 ਏਐਨ 6764 ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਉਹ ਕਾਫੀ ਬੁਰੀ ਤਰ੍ਹਾਂ ਨੁਕਸਾਨੀ ਗਈ, ਦੋਵੇਂ ਕਾਰਾਂ ਦੇ ਪਚਖਰੇ ਉਡ ਗਏ। ਨੁਕਸਾਨੀਆਂ ਗਈਆਂ ਦੋਵੇਾਂ ਕਾਰਾਂ ਹਰਿਆਣਾ ਨੰਬਰ ਦੀਆਂ ਸਨ। ਸਿਵਲ ਹਸਪਤਾਲ ਮਾਨਸਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੋਤ ਹੋ ਗਈ, ਜਦਕਿ ਇੱਕ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ ਅਤੇ ਦੋ ਜਮਖੀ ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

NO COMMENTS