*ਬੀਤੇ ਇਕ ਵਰ੍ਹੇ ਦੌਰਾਨ 1 ਲੱਖ 41 ਹਜ਼ਾਰ 152 ਬਿਨੈਕਾਰਾਂ ਨੇ ਉਠਾਇਆ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਦਾ ਲਾਭ: ਡਿਪਟੀ ਕਮਿਸ਼ਨਰ ਮਾਨਸਾ*

0
9

ਮਾਨਸਾ, 28 ਨਵੰਬਰ  (ਸਾਰਾ ਯਹਾਂ/ਜੋਨੀ ਜਿੰਦਲ ) :  ਬੀਤੇ ਇਕ ਵਰ੍ਹੇ ਅੰਦਰ 1 ਲੱਖ 41 ਹਜ਼ਾਰ 152 ਬਿਨੈਕਾਰਾਂ ਨੇ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਦਾ ਲਾਭ ਉਠਾਇਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਸਰਕਾਰੀ ਕੰਮਕਾਜ ਵਿਚ ਵਧੇਰੇ ਪਾਰਦਰਸ਼ਤਾ ਅਤੇ ਤੇਜੀ ਲਿਆਉਣ ਲਈ ਪੰਜਾਬ ਸਰਕਾਰ ਦੁਆਰਾ ਖੋਲ੍ਹੇ ਗਏ ਸੇਵਾ ਕੇਂਦਰਾਂ ਵਿਚ ਲਗਭਗ 354 ਸੇਵਾਵਾਂ ਸਮਾਂਬੱਧ ਢੰਗ ਨਾਲ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿਚ ਕੁੱਲ 13 ਸੇਵਾ ਕੇਂਦਰ ਚੱਲ ਰਹੇ ਹਨ ਜਿੰਨ੍ਹਾਂ ਵਿਚ ਟਾਈਪ-1 ਮਾਨਸਾ, ਐਸ.ਡੀ.ਐਮ. ਦਫ਼ਤਰ ਬੁਢਲਾਡਾ , ਐਸ.ਡੀ.ਐਮ. ਦਫ਼ਤਰ ਸਰਦੂਲਗੜ੍ਹ, ਵਾਟਰ ਵਰਕਸ ਬਰੇਟਾ, ਨੇੜੇ ਨਿਊ ਵਾਟਰ ਵਰਕਸ ਵਾਰਡ ਨੰਬਰ 1 ਭੀਖੀ, ਦੋਦੜਾ, ਦੂਲੋਵਾਲ, ਫਤਹਿਗੜ੍ਹ ਸਾਹਨੇਵਾਲੀ, ਰਾਏਪੁਰ, ਕੁਲਰੀਆਂ, ਮੱਤੀ, ਬਿਜਲੀ ਬੋਰਡ ਦਫ਼ਤਰ ਜੋਗਾ, ਛਿੰਦਾ ਮੈਂਬਰ ਵਾਲੀ ਗਲੀ, ਬੋਹਾ ਸ਼ਾਮਲ ਹਨ   । ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਵਿਖੇ ਅਗਸਤ 2020 ਤੋਂ ਹੁਣ ਤੱਕ ਕੁੱਲ 146616 ਅਰਜ਼ੀਆਂ ਪ੍ਰਾਪਤ ਹੋਈਆਂ ਜਿੰਨ੍ਹਾਂ ਵਿਚੋਂ 141152 ਦਾ ਨਿਪਟਾਰਾ ਕੀਤਾ ਗਿਆ ਅਤੇ 1385 ਦਰੁਸਤ ਨਹੀਂ ਪਾਈਆਂ ਗਈਆਂ ਅਤੇ 2704 ਸੇਵਾਵਾਂ ਪ੍ਰਗਤੀ ਅਧੀਨ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੇਂ ਸਮੇਂ ਉਤੇ ਇਨ੍ਹਾਂ ਸੇਵਾ ਕੇਂਦਰਾਂ ਦੇ ਸਟਾਫ ਨੂੰ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਕੋਵਿਡ ਮਹਾਂਮਾਰੀ ਦੇ ਸਮੇਂ ਵਿੱਚ ਸੇਵਾ ਕੇਂਦਰਾਂ ਦੇ ਅਮਲੇ ਨੇ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ।

NO COMMENTS