ਬੀਤੀ ਕੱਲ੍ਹ ਸ਼ਾਮ ਨੂੰ ਸਹੀਦ ਭਗਤ ਸਿੰਘ ਐਬੂੰਲੈਸ ਵੈਲਫੇਅਰ ਯੂਨੀਅਨ ਅੱਡੇ ਨੂੰ ਕੁੱਝ ਸਰਾਰਤੀ ਅਨਸਰਾਂ ਵੱਲ਼ੋਂ ਤਹਿਸ ਨਹਿਸ ਕਰਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ

0
49

ਮਾਨਸਾ, 30 ਜੂਨ 2020 (ਸਾਰਾ ਯਹਾ /ਬਲਜੀਤ ਸ਼ਰਮਾ) : ਬੀਤੀ ਕੱਲ੍ਹ ਸ਼ਾਮ ਨੂੰ ਸਹੀਦ ਭਗਤ ਸਿੰਘ ਐਬੂੰਲੈਸ ਵੈਲਫੇਅਰ ਯੂਨੀਅਨ (ਰਜਿ.ਨੰ. 3303)  ਜੋ ਕਿ ਸਿਵਲ ਹਸਪਤਾਲ ਕੋਲ ਬਣੇ ਅੱਡੇ ਨੂੰ ਕੁੱਝ ਸਰਾਰਤੀ ਅਨਸਰਾਂ ਵੱਲ਼ੋਂ ਤਹਿਸ ਨਹਿਸ ਕਰਕੇ ਸ਼ਹੀਦ ਭਗਤ ਸਿੰਘ ਦੀ ਫੋਟੋ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਵਿਰੋਧ ਵਜੋਂ ਇਸ ਮਾਮਲੇ ਨੂੰ ਯੂਨੀਅਨ ਦੇ ਮੈਂਬਰ ਆਗੂਆਂ ਦੁਆਰਾ ਥਾਣਾ ਸਿਟੀ 1 ਦੇ ਐਸ. ਐਚ.ਓ. ਦੇ ਧਿਆਨ ਹਿੱਤ ਲਿਆਂਦਾ ਗਿਆ।

        ਪ੍ਰੈਸ ਬਿਆਨ ਜਾਰੀ ਕਰਦਿਆਂ ਸ਼ਹੀਦ ਭਗਤ ਸਿੰਘ ਐਂਬੂਲੈਂਸ ਵੈਲਫੇਅਰ ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ, ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਜਿਲ੍ਹਾ ਆਗੂ ਵਿੰਦਰ ਅਲਖ ਅਤੇ ਨਰਿੰਦਰ ਕੋਰ ਬੁਰਜ ਹਮੀਰਾ  ਨੇ ਇਸ ਮੰਦਭਾਗੀ ਘਟਨਾ ਦੀ ਨਿਖੇਧੀ ਕੀਤੀ ਹੈ। ਪਾਰਟੀ  ਆਗੂਆਂ ਦੀ ਹਾਜ਼ਰੀ ਵਿਚ ਐਂਬੂਲੈਂਸ ਯੂਨੀਅਨ ਦੇ ਆਗੂਆਂ ਨੇ ਦੋਸ਼ ਲਾਏ ਕਿ ਜਸਬੀਰ ਸਿੰਘ ਬਿੱਲਾ, ਲਾਲੀ ਸਿੰਘ, ਰਾਜਵਿੰਦਰ ਸ਼ਰਮਾ, ਪ੍ਰਸ਼ਾਂਤ ਕੁਮਾਰ ਅਤੇ ਰਣਧੀਰ ਸਿੰਘ ਵੱਲੋਂ ਐਂਬੂਲੈਸ ਸਟੈਂਡ ਦੇ ਸਾਰੇ ਸਮਾਨ ਦੀ ਬੁਰੀ ਤਰ੍ਹਾਂ ਭੰਨ੍ਹ ਤੋੜ ਕੀਤੀ ਗਈ ਅਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਨੂੰ ਹੇਠਾਂ ਸੁੱਟ ਕੇ ਬੇਅਦਬੀ ਕੀਤੀ ਗਈ ਅਤੇ ਫੋਟੋ ਤੇ ਸਮਾਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਆਮ ਜਨਤਾ ਅਤੇ ਐਂਬੂਲੈਂਸ ਡਰਾਇੰਵਰਾਂ ਦੁਆਰਾ ਬਚਾਅ ਕਰਨ ’ਤੇ ਉਹ ਅੱਗ ਲਗਾਉਣ ਵਿੱਚ ਅਸਫਲ ਰਹੇ। ਆਗੂਆਂ ਨੇ ਉਕਤ ਦੋਸ਼ੀਆਂ ’ਤੇ ਸ਼ਹੀਦ ਦੀ ਫੋਟੋਂ ਦੀ ਬੇਅਦਬੀ ਕਰਨ ਅਤੇ ਸਟੈਂਡ ਦੀ ਭੰਨ ਤੋੜ੍ਹ ਕਰਨ ਅਤੇ ਅੱਗ ਲਗਾਉਣ ਦੀ ਕੋਸ਼ਿਸ਼ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਬਣਦੀ ਕਾਨੂੰਨੀ ਕਰਵਾਈ ਕਰਨ ਦੀ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ  ਜਲਦ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਜਲਦ ਸੰਘਰਸ਼ ਕੀਤਾ ਜਾਵੇਗਾ।

NO COMMENTS