ਬੀਜੇਪੀ ਨਾਲ ਹੱਥ ਮਿਲਾ ਸਕਦੀ ਮਮਤਾ ਬੈਨਰਜੀ, ਸੀਪੀਐਮ ਦਾ ਵੱਡਾ ਇਲਜ਼ਾਮ

0
31

ਨਵੀਂ ਦਿੱਲੀ 18,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਸ਼ਾਮਲ ਸਾਰੀਆਂ ਪਾਰਟੀਆਂ ਨੇ ਇੱਕ ਦੂਜੇ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਹੋਵੇ ਜਾਂ ਤ੍ਰਿਣਮੂਲ ਕਾਂਗਰਸ, ਕੋਈ ਵੀ ਪਾਰਟੀ ਇਕ ਦੂਜੇ ‘ਤੇ ਹਮਲਾ ਕਰਨ ਦਾ ਮੌਕਾ ਨਹੀਂ ਛੱਡ ਰਹੀ। ਇਸ ਦੌਰਾਨ ਸੀਪੀਐਮ ਨੇ ਮਮਤਾ ਬੈਨਰਜੀ ‘ਤੇ ਭਾਜਪਾ ਦੇ ਨਾਲ ਜਾਣ ਦੀ ਸੰਭਾਵਨਾ ਦਾ ਦੋਸ਼ ਲਗਾਇਆ ਹੈ।

ਏਬੀਪੀ ਨਿਊਜ਼ ਨਾਲ ਇੱਕ ਵਿਸ਼ੇਸ਼ ਗੱਲਬਾਤ ਵਿੱਚ, ਸੀਪੀਐਮ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਨੀਲੋਤਪਲ ਬਾਸੂ ਨੇ ਦੋਸ਼ ਲਾਇਆ ਕਿ ਮਮਤਾ ਬੈਨਰਜੀ ਨੂੰ ਆਪਣੇ ਮੁਢਲੇ ਰਾਜਨੀਤਿਕ ਦਿਨਾਂ ਵਿੱਚ ਖੱਬੇ ਮੋਰਚੇ ਵਿਰੁੱਧ ਸੰਘ ਦਾ ਸਮਰਥਨ ਮਿਲਿਆ ਸੀ ਅਤੇ ਮਮਤਾ ਨੇ ਬੰਗਾਲ ਤੋਂ ਖੱਬੀਆਂ ਪਾਰਟੀਆਂ ਹਟਾਉਣ ਭਾਜਪਾ ਦੀ ਵਿੱਚ ਸਹਾਇਤਾ ਕੀਤੀ ਸੀ।

ਮਮਤਾ ਬੈਨਰਜੀ ਦੇ ਤਾਜ਼ਾ ਬਿਆਨ ਦਾ ਹਵਾਲਾ ਦਿੰਦੇ ਹੋਏ ਸੀਪੀਐਮ ਨੇਤਾ ਨੀਲੋਤਪਲ ਬਾਸੂ ਨੇ ਕਿਹਾ ਕਿ ਸੰਘ ਬਾਰੇ ਉਨ੍ਹਾਂ ਦਾ ਬਿਆਨ ਉਨ੍ਹਾਂ ਦੀ ਦਿਸ਼ਾ ਨੂੰ ਸਪਸ਼ਟ ਕਰਦਾ ਹੈ। ਨੀਲੋਤਪਲ ਬਾਸੂ ਨੇ ਕਿਹਾ ਕਿ ਫਿਲਹਾਲ ਉਹ ਇਸ ਤੋਂ ਵੱਧ ਕੁਝ ਕਹਿਣਾ ਨਹੀਂ ਚਾਹੁਣਗੇ, ਪਰ ਸੀਪੀਐਮ ਦਾ ਇਲਜ਼ਾਮ ਸਪੱਸ਼ਟ ਹੈ ਕਿ ਜੇਕਰ ਚੋਣਾਂ ਤੋਂ ਬਾਅਦ ਜ਼ਰੂਰਤ ਪਈ ਤਾਂ ਮਮਤਾ ਭਾਜਪਾ ਨਾਲ ਹੱਥ ਮਿਲਾ ਸਕਦੀ ਹੈ।

NO COMMENTS