ਬੀਜੇਪੀ ਦੇ ਨਿਸ਼ਾਨੇ ‘ਤੇ ਮੁੜ ਰਵਨੀਤ ਬਿੱਟੂ, ਅੰਮ੍ਰਿਤਸਰ ‘ਚ ਪੁਤਲਾ ਸਾੜ ਮੰਗੀ ਕਾਰਵਾਈ

0
17

ਅੰਮ੍ਰਿਤਸਰ/ਜਲੰਧਰ 30 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕਿਸਾਨ ਅੰਦੋਲਨ ਵਿੱਚ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ। ਅੱਜ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਵੱਲੋਂ ਪੰਜਾਬ ਵਿੱਚ ਬਿੱਟੂ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਬੀਜੇਪੀ ਲੀਡਰਾਂ ਦਾ ਕਹਿਣਾ ਹੈ ਕਿ ਉਹ ਬਿੱਟੂ ਵੱਲੋਂ ਲਾਸ਼ਾਂ ਵਿਛਾਏ ਜਾਣ ਬਾਰੇ ਕੀਤੀ ਬਿਆਨਬਾਜੀ ਤੋਂ ਖਫਾ ਹਨ।

ਅੱਜ ਅੰਮ੍ਰਿਤਸਰ ਦੇ ਹਾਥੀ ਗੇਟ ਬਾਹਰ ਭਾਜਪਾ ਯੁਵਾ ਵਰਕਰਾਂ ਵੱਲੋਂ ਬਿੱਟੂ ਦਾ ਪੁਤਲਾ ਸਾੜ ਕੇ ਉਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਭਾਜਪਾ ਆਗੂਆਂ ਦਾ ਦੋਸ਼ ਸੀ ਕਿ ਬਿੱਟੂ ਵੱਲੋਂ ਕਦੇ ਲਾਸ਼ਾਂ ਵਿਛਾਏ ਜਾਣ ਬਾਰੇ ਬਿਆਨ ਦਿੱਤਾ ਜਾਂਦੈ ਤਾਂ ਕਦੇ ਉਹ ਕਹਿੰਦੇ ਨੇ ਕਿ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਉੱਪਰ ਉਨ੍ਹਾਂ ਨੇ ਹਮਲਾ ਕਰਵਾਇਆ ਹੈ। ਬਿੱਟੂ ਦੀ ਬਿਆਨਬਾਜੀ ਭੜਕਾਊ ਹੈ ਤੇ ਮਾਹੌਲ ਖਰਾਬ ਕਰਨ ਵਾਲੀ ਹੈ।

ਭਾਜਯੁਮੋ ਦੇ ਸਾਬਕਾ ਪੰਜਾਬ ਪ੍ਰਧਾਨ ਰਾਜੇਸ਼ ਹਨੀ ਤੇ ਜ਼ਿਲ੍ਹਾ ਪ੍ਰਧਾਨ ਗੌਤਮ ਅਰੌੜਾ ਨੇ ਕਿਹਾ ਕਿ ਅੱਜ ਦੇ ਪ੍ਰਦਰਸ਼ਨ ਕਰਕੇ ਭਾਜਪਾ ਵੱਲੋਂ ਬਿੱਟੂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਭਾਜਪਾ ਆਗੂਆਂ ਕਿਹਾ ਕਿ ਕਾਂਗਰਸੀ ਸੰਸਦ ਮੈਂਬਰ ਜੰਤਰ ਮੰਤਰ ਤੇ ਪ੍ਰਦਰਸ਼ਨ ਦੇ ਨਾਮ ਤੇ ਡਰਾਮੇਬਾਜੀ ਕਰ ਰਹੇ ਹਨ।

NO COMMENTS