*ਬੀਜੇਪੀ ਦਾ ਸਿੱਖ ਵੋਟਰ ਖਿੱਚਣ ਦਾ ਪਲਾਨ! ਇੱਕ ਤੀਰ ਨਾਲ ਦੋ ਨਿਸ਼ਾਨੇ…ਰਵਨੀਤ ਬਿੱਟੂ ‘ਤੇ ਖੇਡਣ ਜਾ ਰਹੀ ਵੱਡਾ ਦਾਅ*

0
156

1 ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼) ਲੁਧਿਆਣਾ ਲੋਕ ਸਭਾ ਹਲਕੇ ਤੋਂ ਹਾਰੇ ਰਵਨੀਤ ਸਿੰਘ ਬਿੱਟੂ ਉਪਰ ਬੀਜੇਪੀ ਵੱਡਾ ਦਾਅ ਖੇਡ ਰਹੀ ਹੈ। ਸਿੱਖ ਵੋਟਰਾਂ ਨੂੰ ਖਿੱਚਣ ਲਈ ਬੀਜੇਪੀ ਰਵਨੀਤ ਬਿੱਟੂ ਨੂੰ ਵੱਡੇ ਚਿਹਰੇ ਵਜੋਂ ਉਭਾਰ ਰਹੀ ਹੈ। ਲੁਧਿਆਣਾ ਲੋਕ ਸਭਾ ਹਲਕੇ ਤੋਂ ਹਾਰੇ ਰਵਨੀਤ ਸਿੰਘ ਬਿੱਟੂ ਉਪਰ ਬੀਜੇਪੀ ਵੱਡਾ ਦਾਅ ਖੇਡ ਰਹੀ ਹੈ। ਸਿੱਖ ਵੋਟਰਾਂ ਨੂੰ ਖਿੱਚਣ ਲਈ ਬੀਜੇਪੀ ਰਵਨੀਤ ਬਿੱਟੂ ਨੂੰ ਵੱਡੇ ਚਿਹਰੇ ਵਜੋਂ ਉਭਾਰ ਰਹੀ ਹੈ। ਇਸ ਲਈ ਹੀ ਬੀਜੇਪੀ ਬਿੱਟੂ ਦੀ ਹਾਰ ਨੂੰ ਵੀ ਜਿੱਤ ਵਿੱਚ ਬਦਲ ਰਹੀ ਹੈ। 

ਬੀਜੇਪੀ ਨੇ ਹਾਰ ਦੇ ਬਾਵਜੂਦ ਪਹਿਲਾਂ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਤੇ ਹੁਣ ਰਾਜ ਸਭਾ ਵਿੱਚ ਭੇਜਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਕਿਆਸ ਲਾਏ ਜਾ ਰਹੇ ਹਨ ਕਿ ਰਵਨੀਤ ਬਿੱਟੂ ਨੂੰ ਹਰਿਆਣਾ ਦੀ ਇੱਕੋ ਇੱਕ ਰਾਜ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਬੀਜੇਪੀ ਨੂੰ ਲੱਗਦਾ ਹੈ ਕਿ ਹਰਿਆਣਾ ਤੋਂ ਬਿੱਟੂ ਦੀ ਐਂਟਰੀ ਗੇਮ ਚੇਂਜਰ ਸਾਬਤ ਹੋ ਸਕਦੀ ਹੈ। ਇਸ ਕਰਕੇ ਭਾਜਪਾ ਪੰਜਾਬ ਦੇ ਨਾਲ-ਨਾਲ ਹਰਿਆਣਾ ਵਿਧਾਨ ਸਭਾ ਦੀਆਂ ਚਾਰ ਜ਼ਿਮਨੀ ਚੋਣਾਂ ‘ਤੇ ਵੀ ਨਜ਼ਰ ਰੱਖ ਰਹੀ ਹੈ।

ਹਰਿਆਣਾ ਦੀ ਗੱਲ ਕਰੀਏ ਤਾਂ ਇਸ ਸਾਲ ਕਿਸੇ ਵੀ ਸਮੇਂ ਚੋਣਾਂ ਦਾ ਐਲਾਨ ਹੋ ਸਕਦਾ ਹੈ। ਪੰਜਾਬ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹਿਆਂ ਵਿੱਚ ਸਿੱਖ ਵੋਟਾਂ ਦਾ ਕਾਫੀ ਪ੍ਰਭਾਵ ਹੈ। ਪਹਿਲਾਂ ਵਿਧਾਇਕ ਸੰਦੀਪ ਸਿੰਘ ਹਰਿਆਣਾ ਵਿੱਚ ਸਿੱਖਾਂ ਦੀ ਅਗਵਾਈ ਕਰਦੇ ਸਨ। ਪਰ ਸੱਤਾ ਤਬਦੀਲੀ ਸਮੇਂ ਉਨ੍ਹਾਂ ਨੂੰ ਕੋਈ ਮੰਤਰੀ ਅਹੁਦਾ ਨਹੀਂ ਦਿੱਤਾ ਗਿਆ। ਭਾਜਪਾ ਹਰਿਆਣਾ ਦੀ ਖਾਲੀ ਹੋਈ ਰਾਜ ਸਭਾ ਸੀਟ ‘ਤੇ ਰਵਨੀਤ ਬਿੱਟੂ ਨੂੰ ਮੈਦਾਨ ‘ਚ ਉਤਾਰ ਕੇ ਸਿੱਖ ਵੋਟਾਂ ਖਿੱਚਣਾ ਚਾਹੁੰਦੀ ਹੈ। 

ਇਸ ਤੋਂ ਇਲਾਵਾ ਪੰਜਾਬ ਵਿੱਚ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਤੇ ਚੱਬੇਵਾਲ ਵਿੱਚ ਜ਼ਿਮਨੀ ਚੋਣਾਂ ਹੋਣੀਆਂ ਹਨ। ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਉਣ ਤੋਂ ਬਾਅਦ ਭਾਜਪਾ ਉਨ੍ਹਾਂ ਨੂੰ ਰਾਜ ਸਭਾ ‘ਚ ਭੇਜ ਕੇ ਇਨ੍ਹਾਂ ਚਾਰ ਸੀਟਾਂ ‘ਤੇ ਆਪਣੀ ਵੋਟ ਵਧਾਉਣ ਦੀ ਉਮੀਦ ਕਰ ਰਹੀ ਹੈ। ਇਸ ਕਰਕੇ ਬੀਜੇਪੀ ਬਿੱਟੂ ਨੂੰ ਲਗਾਤਾਰ ਉਭਾਰ ਰਹੀ ਹੈ।

ਦੱਸ ਦਈਏ ਕਿ ਦੀਪੇਂਦਰ ਹੁੱਡਾ ਦੇ ਰੋਹਤਕ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਰਾਜ ਸਭਾ ਸੀਟ ਖਾਲੀ ਹੋਈ ਹੈ। ਉਂਝ ਰਵਨੀਤ ਬਿੱਟੂ ਤੋਂ ਇਲਾਵਾ ਰਾਮ ਬਿਲਾਸ ਸ਼ਰਮਾ, ਕੈਪਟਨ ਅਭਿਮਨਿਊ, ਓਪੀ ਧਨਖੜ, ਸੰਜੇ ਭਾਟੀਆ, ਮਨੀਸ਼ ਗਰੋਵਰ, ਕੁਲਦੀਪ ਬਿਸ਼ਨੋਈ ਤੇ ਸੁਨੀਤਾ ਦੁੱਗਲ ਸਮੇਤ ਕਈ ਸੀਨੀਅਰ ਆਗੂ ਵੀ ਇਸ ਸੀਟ ਦੇ ਦਾਅਵੇਦਾਰ ਹਨ। ਹਾਲ ਹੀ ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਈ ਕਿਰਨ ਚੌਧਰੀ ਵੀ ਇਸ ਦੌੜ ਵਿੱਚ ਸ਼ਾਮਲ ਹੈ।

ਯਾਦ ਰਹੇ ਲੋਕ ਸਭਾ ਚੋਣਾਂ ਵਿੱਚ ਰਵਨੀਤ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਉਨ੍ਹਾਂ ਨੂੰ ਲੁਧਿਆਣਾ ਸੀਟ ਤੋਂ ਉਮੀਦਵਾਰ ਬਣਾਇਆ ਸੀ ਪਰ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰ ਦਾ ਮੂੰਹ ਦੇਖਣਾ ਪਿਆ। ਇਸ ਦੇ ਬਾਵਜੂਦ ਭਾਜਪਾ ਨੇ ਉਨ੍ਹਾਂ ਨੂੰ ਰੇਲ ਤੇ ਫੂਡ ਪ੍ਰੋਸੈਸਿੰਗ ਦਾ ਕੇਂਦਰੀ ਰਾਜ ਮੰਤਰੀ ਬਣਾ ਦਿੱਤਾ। ਰਵਨੀਤ ਸਿੰਘ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ।

NO COMMENTS