*ਬਿੱਟੂ ਦੇ ਭਾਜਪਾ ਵਿੱਚ ਆਉਣ ਨਾਲ ਕੇਂਦਰ ਦੇ ਸਹਿਯੋਗ ਨਾਲ ਲੁਧਿਆਣਾ ਦੀ ਤਰੱਕੀ ਦੀਆਂ ਉਮੀਦਾਂ ਜਾਗੀਆਂ*

0
85

ਮਾਨਸਾ 05,ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ)ਭਾਜਪਾ ਵੱਲੋਂ ਟਿਕਟ ਮਿਲਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਵੱਲੋਂ ਟ੍ਰੇਨ ਰਾਹੀਂ ਲੁਧਿਆਣਾ ਸਟੇਸ਼ਨ ਪਹੁੰਚੇ ਤਾਂ ਲੁਧਿਆਣਾ ਵਾਸੀਆਂ, ਇੰਡਸਟਰੀ ਵਾਲਿਆਂ ਅਤੇ ਹੋਰ ਵੱਖ-ਵੱਖ ਵਪਾਰੀਆਂ, ਕਾਰੋਬਾਰੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।ਰਵਨੀਤ ਸਿੰਘ ਬਿੱਟੂ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਉਨ੍ਹਾਂ ਨੂੰ ਮੋਢਿਆਂ ਤੇ ਚੁੱਕਿਆ ਗਿਆ। ਲੁਧਿਆਣਾ ਵਿਖੇ ਉਨ੍ਹਾਂ ਨੇ ਆਪਣੀਆਂ ਸਰਗਰਮੀਆਂ ਵਿੱਢ ਦਿੱਤੀਆਂ ਹਨ ਅਤੇ ਚੋਣ ਮੁੰਹਿਮ ਅਗਾਜ ਕਰਕੇ ਆਪਣਾ ਮੋਰਚਾ ਸੰਭਾਲ ਲਿਆ ਹੈ। ਉਨ੍ਹਾਂ ਨੇ ਵੱਡੇ ਲਾਮ ਮਸ਼ਕਰ ਨਾਲ ਆਪਣੀ ਚੋਣ ਮੁੰਹਿਮ ਤੇਜ ਕਰ ਦਿੱਤੀ ਹੈ ਅਤੇ ਲੋਕਾਂ ਦਾ ਕਾਫਲਾ ਉਨ੍ਹਾਂ ਲਈ ਚੋਣ ਕੰਪੇਨ ਵਿੱਚ ਡਟ ਗਿਆ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਨੌਜਵਾਨ ਵੱਡੀ ਗਿਣਤੀ ਵਿੱਚ ਉਨ੍ਹਾਂ ਨਾਲ ਨਜਰ ਆਏ। ਲੁਧਿਆਣਾ ਵਿੱਚ ਰਵਨੀਤ ਸਿੰਘ ਬਿੱਟੂ ਦਾ ਚੰਗਾ ਜਨ ਆਧਾਰ ਹੈ। ਲੋਕਾਂ ਦਾ ਮੰਨਣਾ ਹੈ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਰਾਹੀਂ ਲੁਧਿਆਣਾ ਲਈ ਉਹ ਵਿਸ਼ੇਸ਼ ਪੈਕੇਜ, ਗ੍ਰਾਂਟ ਅਤੇ ਹੋਰ ਵੱਡੀਆਂ ਸਹੂਲਤਾਂ ਲਿਆ ਸਕਣਗੇ। ਲੁਧਿਆਣਾ ਵਪਾਰਕ ਖੇਤਰ ਹੈ। ਇੱਥੇ ਇੰਡਸਟਰੀ ਅਤੇ ਹੋਰ ਵੱਡੇ-ਵੱਡੇ ਕਾਰੋਬਾਰ ਹਨ ਜੋ ਚਾਹੁੰਦੇ ਹਨ ਕਿ ਇਸ ਖੇਤਰ ਨੂੰ ਵਿਕਾਸ ਮਿਲੇ ਅਤੇ ਇਹ ਇਲਾਕਾ ਕੇਂਦਰ ਸਰਕਾਰ ਦੀ ਨਜਰ ਤੋਂ ਵਾਂਝਾ ਨਾ ਰਹੇ। ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵਿੱਚ ਆਉਣ ਨਾਲ ਇਹ ਸੰਭਾਵਨਾਵਾਂ ਪ੍ਰਬਲ ਹੋ ਗਈਆਂ ਹਨ। ਆਸ ਬਣ ਗਈ ਹੈ ਕਿ ਰਵਨੀਤ ਸਿੰਘ ਬਿੱਟੂ ਹੁਣ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਲੁਧਿਆਣਾ ਨੂੰ ਬਹੁਤ ਅੱਗੇ ਲੈ ਜਾਣਗੇ। ਲਾਜਮੀ ਹੈ ਕਿ ਇਸ ਸੀਟ ਤੇ ਫਸਵਾਂ ਮੁਕਾਬਲਾ ਹੋਵੇਗਾ ਅਤੇ ਭਾਜਪਾ ਦਾ ਕੱਦ ਰਵਨੀਤ ਸਿੰਘ ਬਿੱਟੂ ਦੀ ਬਦੋਲਤ ਲੋਕ ਸਭਾ ਚੋਣਾਂ ਵਿੱਚ ਹੋਰ ਵਧੇਗਾ।


ਰਵਨੀਤ ਸਿੰਘ ਬਿੱਟੂ ਦੇ ਸਵਾਗਤ ਤੇ ਭਾਜਪਾ ਵਿੱਚ ਸ਼ਮੂਲੀਅਤ ਨੂੰ ਲੈ ਕੇ ਪੰਜਾਬ ਵਿੱਚ ਭਾਜਪਾ ਦੀ ਲਹਿਰ ਖੜ੍ਹੀ ਹੋ ਜਾਵੇਗੀ। ਭਾਜਪਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਭਾਜਪਾ ਦੇ ਸੀਨੀਅਰ ਨੇਤਾ ਅਮਰਜੀਤ ਸਿੰਘ ਕਟੋਦੀਆ, ਪ੍ਰਦੀਪ ਸਿੰਘ, ਭਾਜਪਾ ਆਗੂ ਹਰਬੰਸ ਸਿੰਘ ਭਾਈਦੇਸਾ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਹੁਣ 13 ਦੀਆਂ 13 ਲੋਕ ਸਭਾ ਸੀਟਾਂ ਜਿੱਤੇਗੀ। ਭਾਜਪਾ ਦੀ ਪੰਜਾਬ ਵਿੱਚ ਹਵਾ ਬਣ ਚੁੱਕੀ ਹੈ ਅਤੇ ਇਸ ਤਰ੍ਹਾਂ ਦਾ ਕੋਈ ਵੀ ਸੱਚ ਨਹੀਂ ਹੈ ਕਿ ਭਾਜਪਾ ਦੀ ਪੰਜਾਬ ਵਿੱਚ ਕੋਈ ਥਾਂ ਨਹੀਂ। ਉਨ੍ਹਾਂ ਕਿਹਾ ਕਿ ਇਹ ਲਹਿਰ ਇਸੇ ਤਰ੍ਹਾਂ ਵਧੇਗੀ ਅਤੇ ਕਾਰਵਾਂ ਵੱਡਾ ਹੋ ਕੇ ਭਾਜਪਾ ਦੀ ਮਜਬੂਤੀ ਨੂੰ ਹੋਰ ਮਜਬੂਤ ਕਰੇਗਾ। ਰਵਨੀਤ ਸਿੰਘ ਬਿੱਟੂ ਦੇ ਸਵਾਗਤ, ਉਸ ਦੀ ਗਰਮ ਜੋਸ਼ੀ ਤੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਨੂੰ ਲੈ ਕੇ ਭਾਜਪਾ ਹੁਣ ਪੰਜਾਬ ਵਿੱਚ ਪੈਰ ਪਸਾਰਨ ਲੱਗੀ ਹੈ। ਉਹ ਦਿਨ ਦੂਰ ਨਹੀਂ ਜਦ ਪੰਜਾਬ ਵਿੱਚ ਘਰ-ਘਰ ਭਾਜਪਾ ਹੋਵੇਗੀ।

NO COMMENTS