*ਬਿੰਨ੍ਹਾਂ ਖਰਚੇ ਤੋਂ ਦੁਬਾਰਾ ਸਰਪੰਚੀ ਲੈ ਕੇ ਰੱਚਿਆ ਇਤਿਆਸ ਅਤੇ ਚੰਗੇ ਕੰਮਾਂ ਕਰਕੇ ਦੁਬਾਰਾ ਮਿਲੀ  ਸਰਪੰਚੀ/ ਸਾਰੀਆਂ ਵੋਟਾਂ ਤੇ ਇੱਕ ਰੁਪਿਆ ਨਹੀਂ ਕੀਤਾ ਖਰਚ/ ਪਿੰਡ ਦੇ ਲੋਕਾਂ ਨੇ ਦਿੱਤਾ ਦਿਲੋਂ ਸਾਥ *

0
198

Oplus_131072

ਮਾਨਸਾ, 20 ਅਕਤੂਬਰ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਪੰਜਾਬ ਵਿੱਚ ਸਰਪੰਚੀ ਦੀਆਂ ਚੋਣਾਂ ਤੇ ਕਰੋੜਾਂ ਰੁਪਿਆ ਖਰਚਾ ਕੀਤਾ ਜਾਂਦਾ ਹੈ। ਪਰ ਮਾਨਸਾ ਜਿਲ੍ਹੇ ਦੇ ਪਿੰਡ ਰੰਘੜਿਆਲ ਵਿਖੇ ਬਿੰਨ੍ਹਾਂ ਖਰਚੇ ਤੋਂ ਦੁਬਾਰਾ ਸਰਪੰਚੀ ਲੈ ਕੇ ਰੱਚਿਆ ਇਤਿਆਸ। 

ਪਿਛਲੇ ਪਲਾਨ ਚ ਜਰਨੈਲ ਸਿੰਘ ਦੇ ਘਰ ਵਾਲੀ ਬੇਅੰਤ ਕੌਰ 22000 ਚ ਰੁਪਏ ਪਿੰਡ ਰੰਘੜਿਆਲ ਦੀ ਸਰਪੰਚੀ ਮਿਲੀ ਉਹ ਵੀ ਫੰਡ ਦੇ ਰੂਪ ਵਿੱਚ ਪਿੰਡ ਦੇ ਲੋਕਾਂ ਨੇ ਪੈਸਾ ਦਿੱਤਾ ਸੀ। ਇਸ ਵਾਰ ਜਦੋ ਜਰਨੈਲ ਸਿੰਘ ਖੁਦ ਨੇ ਚੋਣ ਲੜੀ ਤਾਂ ਉਨ੍ਹਾਂ ਦੀ ਜੇਬ ਚ ਇੱਕ ਰੁਪਏ ਨਹੀਂ ਸੀ ਸਿਰਫ 2500 ਫਾਇਲ ਖ਼ਰਚੇ ਤੇ ਸਰਪੰਚੀ ਮਿਲੀ ਇਸ ਵਾਰ ਲੋਕਾਂ ਨੇ ਤਨ, ਮਨ, ਧਨ ਨਾਲ ਪੂਰੀ ਮਦਦ ਕੀਤੀ। ਜਰਨੈਲ ਸਿੰਘ sc ਭਾਈਚਾਰੇ ਨਾਲ ਸਬੰਧਤ ਹੈ। ਜਿਸ ਦੀ ਉਮਰ 36 ਸਾਲ ਹੈ 20 ਬੈਨਰ ਕਿਸੇ ਨੇ ਛਪਾ ਕੇ ਦਿੱਤੇ 1000 ਪੋਸਟਰ ਕਿਸੇ ਨੇ ਛਪਾ ਕੇ ਦਿੱਤਾ ਇੱਕ ਮਹੀਨੇ ਦੇ ਘਰ ਦਾ ਰਾਸ਼ਨ ਇੱਕ ਮਿੱਤਰ ਨੇ ਉੱਧਾਰ ਲੈ ਕੇ ਦਿੱਤਾ ਵੀ ਜਦੋਂ ਪੈਸੇ ਹੋਏ ਉਦੋਂ ਦੇ ਵਾਪਸ ਕਰਦੀ। ਵੋਟਾਂ ਵੇਲੇ ਜੋ ਟੈੰਟ ਲੱਗਿਆ ਸੀ ਉਸ ਦੇ ਪੈਸੇ ਕਿਸੇ ਨੇ ਦੇ ਦਿੱਤੇ 10 ਕੈਂਪਰ RO ਵਾਲੇ ਲੱਗੇ ਸੀ ਵੋਟਾਂ ਵਾਲੇ ਦਿਨ ਉਹ ਪੈਸੇ ਕਿਸੇ ਵੀਰ ਨੇ ਅਪਣੀ ਜੇਬ ਵਿੱਚੋਂ ਦੇ ਦਿੱਤੇ 15 ਲੀਟਰ ਦੁੱਧ ਲੱਗਿਆ ਸੀ ਚਾਹ ਲਈ ਵੋਟਾਂ ਵਾਲੇ ਚਾਹ ਉਹ ਇੱਕ ਵੀਰ ਨੇ ਮਦਦ ਕਰ ਦਿੱਤੀ। ਇਹ ਚੋਣ ਪੂਰੀ ਇਮਾਨਦਾਰੀ ਨਾਲ ਲੜੀ ਗਈ ਜਿਸ ਵਿੱਚ ਕੋਈ ਨਸ਼ਾ, ਲਾਲਚ ਜਾਂ ਪੈਸਾ ਨਹੀਂ ਦਿੱਤਾ ਗਿਆ। ਉਮੀਦਵਾਰ ਜਰਨੈਲ ਸਿੰਘ ਨਾਲ ਖੜੇ ਪਿੰਡ ਦੇ ਲੋਕ ਜੋ ਕਿ 15 ਦਿਨਾਂ ਤੋਂ ਲਗਾਤਾਰ ਗਰਾਉਂਡ ਲੈਵਲ ਤੇ ਮਿਹਨਤ ਕਰ ਰਹੇ ਸੀ। ਉਹਨਾਂ ਨੇ ਜਰਨੈਲ ਸਿੰਘ ਦੇ ਘਰ ਦਾ ਪਾਣੀ ਤਕ ਨਹੀਂ ਪੀਤਾ ਪੰਜ ਸਾਲਾਂ ਚ` ਜਰਨੈਲ ਸਿੰਘ ਨੇ ਜੋ ਪਿੰਡ ਚ ਕੰਮ ਕੀਤੇ ਲੋਕਾਂ ਨੇ ਦੁਬਾਰਾ ਟਰੈਕਟਰ ਚੋਣ ਨਿਸਾਨ ਤੇ ਮੋਹਰ ਲਗਾ  ਦਿੱਤੀ। ਪਿੱਛਲੇ ਪੰਜ ਸਾਲਾਂ ਚ ਜੋ ਕੰਮ ਕੀਤੇ ਉਹ ਇਸ ਤਰ੍ਹਾਂ ਹਨ ਨਵਾਂ ਸਟੇਡੀਅਮ ਤਿਆਰ ਕੀਤਾ ਗਿਆ ਜਿਸ ਵਿਚ ਕੱਬਡੀ ਦਾ ਗਰਾਉਂਡ, ਫੁੱਟਬਾਲ ਦਾ ਗਰਾਉਂਡ, ਵਾਲੀਬਾਲ ਦਾ ਗਰਾਉਂਡ, ਹੈੰਡਵਾਲ ਦਾ ਗਰਾਉਂਡ, 1600 ਮੀਟਰ ਦਾ ਟਰੈਕ, ਤਿੰਨੇ ਸਕੂਲਾਂ ਦੀਆਂ ਚਾਰ ਦੀਵਾਰੀਆ ਬਣਵਾਈਆਂ ਗਈਆਂ, ਟਿੱਬਾ ਬਸਤੀ ਤੇ ਸੀਵਰੇਜ ਪਾਇਆ ਗਿਆ, ਵਾਟਰ ਵਰਕਸ ਵਿੱਚ ਨਵੀਂ ਸੰਮਰਸੀਬਲ ਮੋਟਰ ਲਗਵਾਈ, ਪਿੰਡ ਦੀਆਂ ਗਲੀਆਂ ਜੋ 70 ਸਾਲਾ ਤੋ ਕੱਚੀਆਂ ਪਈਆ ਸਨ ਉਹ ਪੱਕੀਆਂ ਕੀਤੀਆਂ, 40 ਪੈਨਸ਼ਨਾਂ ਲਗਵਾ ਕੇ ਦਿੱਤੀਆਂ, 16 ਸਗਰ ਸਕੀਮਾਂ ਦਵਾਈਆਂ ਲੌੜਵੰਦ ਪਰਿਵਾਰਾਂ ਨੂੰ, ਸਵੱਛ ਭਾਰਤ ਦੇ ਤਹਿਤ 180 ਲੈਟਰਿੰਗਾਂ ਬਣਵਾ ਕੇ ਦਿੱਤੀਆ, ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ ਰੰਘੜਿਆਲ ਦੇ 4 ਨਵੇਂ ਕਮਰੇ ਨਾਲ ਬ੍ਰਾਂਡਾ ਰੰਗ ਰੋਗਨ ਲੌਕਟਾਇਲ ਤਿੰਨ ਸਕੂਲ ਦੇ ਵਿੱਚ ਸ਼ਾਨਦਾਨ ਬਾਥਰੂਮ, ਪਿੰਡ ਦੇ ਵਿੱਚ ਨਵੀਂ ਦਾਣਾ ਮੰਡੀ ਬਣਾਈ, ਖੇਤਾਂ ਦੇ ਪਾਣੀ ਲਈ ਪਾਇਪ ਲਾਈਨ, ਨਵੀਂ ਆਗਣਵਾੜੀ ਬਣਾਈ, ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਪਾਇਪ ਲਾਈਨ ਪਾਈ, ਮੁਹੱਲਾ ਕਲਿਨਕ, ਪਿੰਡ ਚ ਇੱਕ ਪਾਰਕ ਬਣਾਇਆ ਗਿਆ, ਇੱਕ ਰਮਦਾਸੀਆ ਭਾਈਚਾਰੇ ਲਈ ਨਵੀਂ ਧਰਮਸ਼ਾਲਾ ਬਣਾਈ ਗਈ, ਦੋਨੇਂ ਸਮਸ਼ਾਨਘਾਟ ਦੇ ਜਾਣ ਵਾਲੇ ਰਸਤੇ ਤੇ ਲੌਕਟਾਇਲ ਲਗਵਾਈ ਇਹਨਾਂ ਕੰਮਾਂ ਤੋਂ ਖੁਸ਼ ਹੋ ਕੇ ਪਿੰਡ ਦੇ ਲੋਕਾਂ ਨੇ ਜਰਨੈਲ ਸਿੰਘ ਨੂੰ ਦੁਬਾਰਾ ਸਰਪੰਚ ਚੁਣਿਆ। ਸਭ ਤੋਂ ਵੱਡੀ ਗੱਲ ਹਾਰਨ ਵਾਲੇ ਦੋਨੇਂ ਉਮੀਦਵਾਰਾਂ ਦੇ ਘਰ ਦੂਸਰੇ ਦਿਨ ਜਾ ਕੇ ਅੱਧਾ ਘੰਟਾ ਭਾਈਚਾਰਾ ਅਤੇ ਮਿਲ ਕੇ ਕੰਮ ਕਰਨ ਦੀਆ ਗੱਲਬਾਤਾ ਕਰਦਿਆਂ ਕਿਹਾ ਕਿ ਮੇਰੇ ਪਿੰਡ ਰੰਘੜਿਆਲ ਦੇ ਸਮੂਹ ਵੋਟਰਾਂ ਅਤੇ ਜਿੰਨ੍ਹਾ ਨੇ ਆਪਣਾ ਕੀਮਤੀ ਸਮਾਂ ਕੱਢਕੇ ਮੈਨੂੰ ਹਰ ਪੱਖੋਂ ਸਹਿਯੋਗ ਕੀਤਾ ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। 

ਹਾਰ ਜਿੱਤ ਨੂੰ ਇੱਕ ਪਾਸੇ ਰੱਖਕੇ ਮੈਂ ਪਿੰਡ ਦੇ ਵਾਸੀਆਂ ਨਾਲ ਵਾਦਾ ਕੀਤਾ ਸੀ ਕਿ ਪਿੰਡ ਦੇ ਵਿਕਾਸ ਜਾਂ ਕੋਈ ਵੀ ਪਿੰਡ ਦੇ ਭਲੇ ਲਈ ਮੇਰੀ ਜਰੂਰਤ ਹੋਵੇ ਮੈਂ ਹਰ ਸਮੇਂ ਤਿਆਰ ਹਾਂ। 

ਮੈਂ ਬੇਨਤੀ ਕਰਦਾ ਹਾਂ ਕਿ ਜੇਕਰ ਕਿਸੇ ਨੂੰ ਵੀ ਮੇਰੇ ਤੱਕ ਕੋਈ ਵੀ ਸਰਕਾਰੀ ਜਾਂ ਗੈਰ ਸਰਕਾਰੀ ਕੰਮ ਲਈ ਮੇਰੀ ਜਰੂਰਤ ਹੋਵੇ ਮੈਂ ਹਰ ਪੱਖੋਂ ਸਹਿਯੋਗ ਕਰਾਂਗਾ। 

NO COMMENTS