*ਮਾਨਸਾ ਬਿਨਾਂ ਬਿਲ ਦਵਾਈਆਂ ਬਰਾਮਦ ਹੋਣ ’ਤੇ ਮੈਡੀਕਲ ਦੀ ਦੁਕਾਨ 15 ਦਿਨਾਂ ਲਈ ਸੀਲ*

0
619


ਮਾਨਸਾ, 23 ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ )-ਪੰਜਾਬ ਸਰਕਾਰ ਦੇ ਸਖਤ ਆਦੇਸ਼ਾਂ ’ਤੇ ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਦੀ ਅਗਵਾਈ ’ਚ ਪੁਲਸ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਸਾਂਝੇ ਤੌਰ ’ਤੇ ਦਵਾਈਆਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਡਰੱਗ ਕੰਟਰੋਲ ਅਫਸਰ ਮਾਨਸਾ ਸੀਸ਼ਨ ਮਿੱਤਲ ਨੇ ਦੱਸਿਆ ਕਿ ਇਸ ਤਹਿਤ ਪੁਲਸ ਅਤੇ ਸਿਹਤ ਵਿਭਾਗ ਨੇ ਸਾਂਝੇ ਤੌਰ ’ਤੇ 29 ਜੂਨ 2021 ਨੂੰ ਗੁਰੂ ਨਾਨਕ ਮੈਡੀਕਲ ਹਾਲ ਝੁਨੀਰ ਤੇ ਛਾਪੇਮਾਰੀ ਕਰਕੇ ਉਸ ਦੁਕਾਨ ਤੋ ਪ੍ਰੀਗਾਵਾਲਿਨ ਸਾਲਟ ਵਾਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ ਸਨ। ਜਿੰਨ੍ਹਾਂ ਨੂੰ ਦੇਸੀ ਭਾਸ਼ਾਂ ’ਚ ਘੋੜੇ ਵੀ ਕਿਹਾ ਜਾਂਦਾ ਹੈ। ਇਸ ਮੌਕੇ ਦੁਕਾਨ ਦਾ ਮਾਲਕ ਬਰਾਮਦ ਕੀਤੀਆਂ ਦਵਾਈਆਂ ਦਾ ਕੋਈ ਬਿਲ ਜਾਂ ਹੋਰ ਦਸਤਾਵੇਜ ਨਹੀਂ ਪੇਸ਼ ਕਰ ਸਕਿਆ। ਉਨ੍ਹਾਂ ਦੱਸਿਆ ਕਿ ਜਿਸ ’ਤੇ ਕਾਰਵਾਈ ਕਰਦਿਆ ਜੋਨਲ ਅਥਾਰਟੀ ਜੋਨ ਸੰਗਰਰੂ ਵਲੋਂ 15 ਦਿਨਾਂ ਲਈ ਦੁਕਾਨ ਦਾ ਲਾਇਸੰਸ ਰੱਦ ਕਰ ਦਿੱਤਾ ਹੈ ਅਤੇ ਇਸ ਦੁਕਾਨ ਨੂੰ ਸੀਲ ਕਰ ਦਿੱਤਾ ਹੈ। ਉਨ੍ਹਾਂ ਦਵਾਈ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਗੈਰ ਕਨੂੰਨੀ ਢੰਗ ਨਾਲ ਦਵਾਈਆਂ ਦੀ ਦੁਰਵਰਤੋਂ ਕਰਨ ਤੋ ਬਾਜ਼ ਆਉਣ ਨਹੀਂ ਤਾਂ ਉਨ੍ਹਾਂ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।
ਫੋਟੋ : ਮੈਡੀਕਲ ਦੀ ਦੁਕਾਨ ਸੀਲ ਕਰਦੇ ਸਿਹਤ ਵਿਭਾਗ ਦੇ ਅਧਿਕਾਰੀ। ()

NO COMMENTS