*ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਸਕੂਲਾਂ ਵਿੱਚ ਪ੍ਰਦਰਸ਼ਨੀਆ ਦਾ ਆਯੋਜਨ*

0
11

ਬਠਿੰਡਾ 14 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਬਿਜਨਸ ਬਲਾਸਟਰ ਪ੍ਰੋਗਰਾਮ ਤਹਿਤ ਜ਼ਿਲ੍ਹਾ ਬਠਿੰੰਡਾ ਦੇ ਵੱਖ-ਵੱਖ ਸਕੂਲਾਂ ਵਿੱਚ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਸਟੇਟ ਪ੍ਰੋਜੈਕਟ ਇੰਚਾਰਜ ਮੈਡਮ ਜੋਤੀ ਸੋਨੀ, ਜਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ ਸਿੱਖਿਆ ) ਸ਼੍ਰੀ ਸ਼ਿਵਪਾਲ ਗੋਇਲ, ਉਪ- ਜਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ ਸਿੱਖਿਆ ) ਸ੍ਰ. ਸਿਕੰਦਰ ਸਿੰਘ ਬਰਾੜ, ਜਿਲ੍ਹਾ ਨੋਡਲ ਇੰਚਾਰਜ਼ ਬਿਜਨਸ ਬਲਾਸਟਰ ਸ੍ਰ. ਬਲਰਾਜ ਸਿੰਘ ਸਰਾਂ ਦੀ  ਅਗਵਾਈ ਹੇਠ ਜ਼ਿਲੇ ਦੇ ਵੱਖ-ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਵੱਲੋਂ ਬਿਜਨਸ ਬਲਾਸਟਰ ਪ੍ਰੋਜੈਕਟ ਤਹਿਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਹਨਾਂ ਪ੍ਰਦਰਸ਼ਨੀਆਂ ਦੌਰਾਨ ਵੱਖ-ਵੱਖ ਵਪਾਰਕ ਹੁਨਰਾਂ , ਤਕਨੀਕਾਂ, ਨਵੀਆਂ ਕਾਢਾਂ ਵਿਦਿਆਰਥੀਆਂ ਦੇ ਨਵੇਂ ਉਪਰਾਲਿਆਂ, ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੇ ਪਹਿਰਾਵੇ ਖਾਣ-ਪੀਣ , ਖੇਤੀਬਾੜੀ ਨਾਲ ਸੰਬੰਧਿਤ ਆਦਿ ਭਿੰਨ ਭਿੰਨ ਪ੍ਰਕਾਰ ਦੀਆਂ ਵਸਤੂਆਂ ਦੀਆਂ ਸਟਾਲਾਂ ਲਗਾਈਆਂ ਗਈਆਂ। ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਸ਼ਿਵਪਾਲ ਗੋਇਲ ਅਤੇ ਉਪ ਜਿਲਾ ਸਿੱਖਿਆ ਅਫ਼ਸਰ ਸ੍ਰ. ਸਿਕੰਦਰ ਸਿੰਘ ਬਰਾੜ ਵੱਲੋਂ ਵੱਖ-ਵੱਖ ਸਕੂਲਾਂ ਦਾ ਦੌਰਾ ਕਰਕੇ ਇਹਨਾਂ ਪ੍ਰਦਰਸ਼ਨੀਆਂ ਦਾ ਨਿਰੀਖਣ ਕੀਤਾ ਗਿਆ ਅਤੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ। ਇਨਾਂ ਵਪਾਰਿਕ ੳਦਮਤਾ ਪੈਦਾ ਵਾਲੀਆਂ ਪ੍ਰਦਰਸਨੀਆਂ ਦੌਰਾਨ ਲਗਾਏ ਗਏ ਸਟਾਲਾਂ ਵਿੱਚ  ਅਧਿਆਪਕਾਂ, ਬੱਚਿਆਂ ਦੇ ਮਾਪਿਆਂ , ਸਕੂਲ ਮੈਨੇਜਮੈਂਟ ਕਮੇਟੀ ਦੇ ਅਹੁੱਦੇਦਾਰਾਂ , ਪੰਚਾਇਤ ਮੈਂਬਰਾਂ ,ਪਿੰਡ ਵਾਸੀਆਂ  ਅਤੇ ਜਨਤਕ ਨੁਮਾਇੰਦਿਆਂ ਵੱਲੋਂ ਭਾਰੀ ਮਾਤਰਾ ਵਿੱਚ ਬੱਚਿਆਂ ਦੀਆਂ ਇਹਨਾਂ ਵਸਤਾਂ ਦੀ ਖਰੀਦਦਾਰੀ ਕੀਤੀ ਗਈ ਅਤੇ ਬੱਚਿਆਂ ਵਿੱਚ ਇਹਨਾਂ ਪ੍ਰਦਰਸ਼ਨੀਆਂ ਪ੍ਰਤੀ ਬਹੁਤ ਉਤਸ਼ਾਹ ਪਾਇਆ ਗਿਆ । ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਵੱਲੋਂ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸਲਾਘਾ ਕੀਤੀ ਗਈ। ਇਹਨਾਂ ਪਦਰਸ਼ਨੀਆਂ ਦੌਰਾਨ ਸਾਰੇ ਬਲਾਕਾਂ ਦੇ ਬਲਾਕ ਨੋਡਲ ਬਿਜਨਸ ਬਲਾਸਟਰ ਜਿਹਨਾਂ ਵਿੱਚ ਕਿ ਰਾਮਪੁਰਾ ਬਲਾਕ ਨੋਡਲ ਡਾਕਟਰ ਸੁਖਦੀਪ ਕੌਰ, ਬਲਾਕ ਭਗਤਾ ਨੋਡਲ ਸ੍ਰ. ਲਵਜੀਤ ਸਿੰਘ, ਬਲਾਕ ਮੌੜ ਦੇ ਨੋਡਲ ਇੰਚਾਰਜ਼ ਮੈਡਮ ਮਨਜੀਤ ਕੌਰ , ਬਲਾਕ ਤਲਵੰਡੀ ਸਾਬੋ ਦੇ ਨੋਡਲ ਸ੍ਰੀ ਰਾਜੀਵ ਗੋਇਲ , ਬਲਾਕ ਸੰਗਤ ਦੇ ਨੋਡਲ  ਸ੍ਰ. ਕੁਲਵਿੰਦਰ ਸਿੰਘ ਬਲਾਕ ਬਠਿੰੰਡਾ ਦੇ ਨੋਡਲ ਮੈਡਮ ਅਨੀਤਾ, ਬਲਾਕ ਗੋਨਿਆਣਾ ਦੇ ਨੋਡਲ ਸ੍ਰ. ਸੁਖਪਾਲ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਇਨਾਂ ਪ੍ਰਦਰਸ਼ਨੀਆਂ ਦੌਰਾਨ ਸਕੂਲਾਂ ਨੂੰ ਪੂਰੀ ਅਗਵਾਈ ਅਤੇ ਸਹਾਇਤਾ ਪ੍ਰਦਾਨ ਕੀਤੀ ਗਈ।


NO COMMENTS