*ਬਿਜਲੀ ਵਿਭਾਗ ਦੇ ਕਰਮਚਾਰੀ ਬਣ ਕੇ ਕਵਾੜ ਦੀ ਦੁਕਾਨ ਮਾਲਕ ਤੋਂ ਹਜਾਰਾਂ ਦੀ ਠੱਗੀ, 2 ਖਿਲਾਫ ਮਾਮਲਾ ਦਰਜ*

0
161

ਬੁਢਲਾਡਾ 28 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਸ਼ਹਿਰ ਅੰਦਰ ਬਿਜਲੀ ਵਿਭਾਗ ਦੇ ਕਰਮਚਾਰੀ ਬਣ ਕੇ ਕਵਾੜ ਦੀ ਦੁਕਾਨ ਵਾਲੇ ਨੂੰ ਹਜਾਰਾਂ ਰੁਪਏ ਦੀ ਨਕਦੀ ਦਾ ਚੂਨਾ ਲਾਉਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਸਿਟੀ ਪੁਲਿਸ ਨੇ ਅਮਨਦੀਪ ਸਿੰਘ ਵਾਸੀ ਵਾਰਡ ਨੰ. 11 ਨੇ ਸੂਚਿਤ ਕੀਤਾ ਕਿ 2 ਵਿਅਕਤੀ ਮੇਰੀ ਕਵਾੜ ਦੀ ਦੁਕਾਨ ਤੇ ਆਏ ਅਤੇ ਕਹਿਣ ਲੱਗੇ ਅਸੀਂ ਬਿਜਲੀ ਵਿਭਾਗ ਦੇ ਕਰਮਚਾਰੀ ਹਾਂ ਬਿਜਲੀ ਗਰਿਡ ਚ ਕਰੀਬ 1.5 ਕੁਇੰਟਲ ਤਾਂਬਾ ਪਿਆ ਹੈ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਬਿਜਲੀ ਗਰਿਡ ਚ ਆ ਜਾਓ। ਜਿੱਥੇ ਮੈਂ 60—70 ਹਜਾਰ ਰੁਪਏ ਲੈ ਕੇ ਬਿਜਲੀ ਗਰਿਡ ਪਹੁੰਚ ਗਿਆ। ਉਕਤ ਕਰਮਚਾਰੀਆਂ ਨੇ ਕਿਹਾ ਕਿ ਤਾਂਬੇ ਦੀ ਕੀਮਤ 45 ਹਜਾਰ ਰੁਪਏ ਹੈ ਤੁਸੀਂ ਜਮਾਂ ਕਰਵਾ ਦਿਓ ਅਸੀਂ ਦਫਤਰ ਅੰਦਰੋਂ ਬਿੱਲ ਕੱਟ ਕੇ ਲਿਆਉਂਣੇ ਹਾਂ। ਇਸ ਦੌਰਾਨ ਉਹ 45 ਹਜਾਰ ਰੁਪਏ ਲੈ ਕੇ ਰਫੂ ਚੱਕਰ ਹੋ ਗਏ। ਜਿਸ ਤੇ ਪੁਲਿਸ ਨੇ ਸ਼ੁਰੂ ਕੀਤੀ ਜਾਂਚ ਦੌਰਾਨ ਲਖਵਿੰਦਰ ਸਿੰਘ ਵਾਸੀ ਬਠਿੰਡਾ ਅਤੇ ਭੋਲਾ ਸਿੰਘ ਵਾਸੀ ਫਰੀਦਕੋਟ ਦੇ ਖਿਲਾਫ ਗਰਿਡ ਵਿੱਚੋਂ ਤਾਂਬਾ ਵੇਚਣ ਦਾ ਝਾਂਸਾ ਦੇ ਕੇ 45000 ਹੜਪਣ ਅਤੇ ਠੱਗੀ ਮਾਰਨ ਦੀ ਨੀਅਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਉਪਰੋਕਤ ਵਿਅਕਤੀ ਸ਼ਹਿਰ ਅੰਦਰ ਬਿਜਲੀ ਵਿਭਾਗ ਦੇ ਨਕਲੀ ਐਸ.ਡੀ.ਓ. ਬਣ ਕੇ ਵੀ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦੇ ਸਨ।

NO COMMENTS