ਬਿਜਲੀ ਮੁਲਾਜ਼ਮਾਂ ਵੱਲੋਂ ਅਫਸਰਸ਼ਾਹੀ ਦੀ ਧੱਕੇਸ਼ਾਹੀ ਵਿਰੁਧ ਕੀਤੀ ਵਿਸ਼ਾਲ ਰੋਸ ਰੈਲੀ ਕੀਤੀ ਗਈ

0
26

ਜੰਡਿਆਲਾ ਗੁਰੂ,28 ਅਕਤੂਬਰ (ਸਾਰਾ ਯਹਾ /ਬਿਓਰੋ ਰਿਪੋਰਟ) ਅੱਜ ਟੈਕਨੀਕਲ ਸਰਵਿਸਜ਼ ਯੂਨੀਅਨ ਬਾਰਡਰ ਜੋਨ ਅੰਮਿ੍ਰਤਸਰ ਦੀ ਕਮੇਟੀ ਵਲੋਂ ਉਲੀਕੇ ਪ੍ਰੋਗਰਾਮਾਂ ਅਨੁਸਾਰ ਪਾਵਰਕਾਮ (ਬਿਜਲੀ ਬੋਰਡ) ਦੇ ਮੰਡਲ ਜੰਡਿਆਲਾ ਗੁਰੂ ਵਿਖੇ ਸਾਥੀ ਜੈਮਲ ਸਿੰਘ ਡਵੀਜਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਵਿਸ਼ਾਲ ਰੋਸ ਰੈਲੀ ਕੀਤੀ ਗਈ।ਇਸ ਬਾਰੇ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਦੁਧਾਲਾ ਸੂਬਾ ਜਨਰਲ ਸਕੱਤਰ, ਦਲਬੀਰ ਸਿੰਘ ਜੌਹਲ ਕੈਸ਼ੀਅਰ ਬਿਜਲੀ ਕਾਮਾ ਪੰਜਾਬ ਨੇ ਕਿਹਾ ਅੱਜ ਦਾ ਇਹ ਵਿਸ਼ਾਲ ਰੋਸ ਇਨਫੋਰਸਮੈਂਟ ਦੀ ਅਫਸਰਸ਼ਾਹੀ ਵੱਲੋਂ ਰੰਜਿਸ਼ ਤਹਿਤ ਸਾਥੀ ਦੀਪਕ ਕੁਮਾਰ ਸ਼ਰਮਾਂ ਪ੍ਰਧਾਨ ਤਰਨਤਾਰਨ ਸਰਕਲ ਦੀ ਬਦਲੀ ਅਮਰਕੋਟ ਸਬ ਡਵੀਜਨ ਤੋਂ ਪਟਿਆਲਾ ਵਿਖੇ ਕਰ ਦਿੱਤੀ ਗਈ ਅਤੇ ਸਾਥੀ ਨਿਰਮਲ ਸਿੰਘ ਭਿਟੇਵਿੰਡ ਮੀਤ ਪ੍ਰਧਾਨ ਦਿਹਾਤੀ ਸਰਕਲ ਅੰਮਿ੍ਰਤਸਰ ਨੂੰ ਨਜਾਇਜ਼ ਚੋਰੀ ਕੇਸ ਵਿੱਚ ਮੁਅੱਤਲ ਕਰ ਦਿੱਤਾ ਗਿਆ।ਇਨ੍ਹਾਂ ਸਾਥੀਆਂ ਨਾਲ ਹੋਈ ਨਜਾਇਜ਼ ਧੱਕੇਸ਼ਾਹੀ ਨੂੰ ਰੋਕਣ ਲਈ ਅੱਜ ਬਾਰਡਰ ਜੋਨ ਅੰਮਿ੍ਰਤਸਰ ਵਿੱਚ ਆਉਂਦੀਆਂ ਸਾਰੀਆਂ ਡਵੀਜ਼ਨਾਂ ਵਿੱਚ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ।ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਉਧੋਕੇ ਸਰਕਲ ਪ੍ਰਧਾਨ ਅੰਮਿ੍ਰਤਸਰ, ਬਲਵਿੰਦਰ ਸਿੰਘ ਸੰਧੂ ਸਰਕਲ ਪ੍ਰਧਾਨ ਐਮਐਸਯੂ, ਅਮਨਪ੍ਰੀਤ ਸਿੰਘ ਪ੍ਰਧਾਨ ਐਮਐਸਯੂ, ਗਗਨਦੀਪ ਸਿੰਘ ਪੰਜਾਬ ਪ੍ਰਧਾਨ ਸਪੋਟ ਬਿਲੰਿਗ ਯੂਨੀਅਨ, ਗੁਰਵਿੰਦਰ ਸਿੰਘ, ਬਿਕਰਮਜੀਤ ਸਿੰਘ, ਸੁਖਮਿੰਦਰ ਸਿੰਘ, ਮਨਦੀਪ ਸਿੰਘ, ਕਾਬਲ ਸਿੰਘ, ਜੋਗਿੰਦਰ ਸਿੰਘ ਸੋਢੀ, ਬਲਵਿੰਦਰ ਸਿੰਘ, ਨਰਿੰਦਰ ਸਿੰਘ ਖੱਖ, ਅਮਨਦੀਪ ਸਿੰਘ ਜਾਣੀਆਂ, ਮਨੋਜ ਕੁਮਾਰ, ਕੁਲਸ਼ੇਰ ਸਿੰਘ, ਸੁਖਬੀਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਇਨਫੋਰਸਮੈਂਟ ਅਫਸਰਸ਼ਾਹੀ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਇਨ੍ਹਾਂ ਮੁਲਾਜ਼ਮਾਂ ਨੂੰ ਇਨਸਾਫ ਨਾ ਮਿਲਿਆ ਤਾਂ 10 ਨਵੰਬਰ ਨੂੰ ਤਰਨਤਾਰਨ, 13 ਨਵੰਬਰ ਨੂੰ ਦਿਹਾਤੀ ਅੰਮਿ੍ਰਤਸਰ, 20 ਨਵੰਬਰ ਨੂੰ ਬਾਰਡਰ ਜੋਨ ਅੰਮਿ੍ਰਤਸਰ ਨੂੰ ਵਿਸ਼ਾਲ ਰੋਸ ਧਰਨੇ ਕੀਤੇ ਜਾਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖੇ ਕੀਤੇ ਜਾਣਗੇ ਅਤੇ ਇਸਦੀ ਸਾਰੀ ਜਿੰਮੇਵਾਰੀ ਪਾਵਰਕਾਮ ਅਫਸਰਸ਼ਾਹੀ ਦੀ ਹੋਵੇਗੀ।

NO COMMENTS