ਬਿਜਲੀ ਮੁਲਾਜਮਾ ਦੀਆਂ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕ ਕਰਨ ਲਈ ਲਗਾਇਆ ਡਿਊਟੀਆਂ ਰੱਦ ਕੀਤੀਆਂ ਜਾਣ

0
15

ਬੁਢਲਾਡਾ15 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਬਿਜਲੀ ਮੁਲਾਜਮਾ ਦੀਆਂ ਪਰਾਲੀ ਸਾੜਨ ਤੋਂ ਰੋਕਣ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਗਾਇਆ ਡਿਊਟੀਆਂ ਲਗਾਉਣ ਦੇ ਵਿਰੋਧ ਵਿੱਚ ਸਮੂਹ ਮੁਲਾਜਮ ਅਤੇ ਪੈਨਸ਼ਨਰ ਤਾਲਮੇਲ ਕਮੇਟੀਆਂ ਅਤੇ ਮੁਲਾਜਮਾਂ ਵੱਲੋਂ ਰੋਹ ਭਰਪੂਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਅੰਦਰ ਕਿਸਾਨਾਂ ਨੂੰ ਪਰਾਲੀ ਨਾ ਸਾੜਲ ਲਈ ਬਿਜਲੀ ਮੁਲਾਜਮਾ ਦੀਆਂ ਡਿਊਟੀਆਂ ਲਗਾਇਆ ਗਈਆ ਹਨ ਜਿਸ ਕਾਰਨ ਮੁਲਾਜਮਾ ਨੂੰ ਇੱਕੋ ਸਮੇਂ ਵਿੱਚ ਦੋ ਜਗ੍ਹਾਂ ਤੇ ਡਿਊਟੀ ਕਰਨੀ ਪੈ ਰਹੀ ਹੈ। ਕਿਉਕਿ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਲਈ ਮੁਲਾਜਮਾਂ ਨੂੰ ਸਪਲਾਈ ਦੀ ਮੁਸ਼ਕਲ ਸਮੇਂ ਉੱਧਰ ਵੀ ਜਾਣਾ ਪੇਦਾ ਹੈ। ਉਨ੍ਹਾਂ ਕਿਹਾ ਕਿ ਇੱਕੋ ਸਮੇਂ ਦੋ ਡਿਊਟੀਆਂ ਕਰਨੀਆਂ ਵੀ ਸਿਵਲ ਸਰਵਿਸ ਰੂਰਜ਼ ਅਤੇ ਕਿਰਤ ਨਿਯਮਾ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਪਹਿਲਾ ਹੀ ਟੈਕਨੀਕਲ ਮੁਲਾਜਮ ਘੱਟ ਹਨ ਉੱਪਰੋ ਮੁਲਾਜਮਾ ਦੀਆਂ ਡਿਊਟੀਆਂ ਲਗਾਇਆ ਜਾ ਰਹੀਆਂ ਹਨ। ਜਿਸ ਕਾਰਨ ਬਿਜਲੀ ਦੀ ਨਿਰਵਿਘਨ ਸਪਲਾਈ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨਾ ਸਾੜਨ ਦੇ ਸੰਬੰਧ ਵਿੱਚ ਡਿਊਟੀਆ ਤੇ ਗਏ ਕਈ ਕਰਮਚਾਰੀਆ ਨਾਲ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ ਬਦਸਲੂਕੀ ਵੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਬੰਦੀ ਵੀ ਬਣਾਇਆ ਗਿਆ ਹੈ। ਜਿਸ ਕਾਰਨ ਮੁਲਾਜਮਾ ਨੂੰ ਕਿਸਾਨਾਂ ਦੇ ਅੰਦੋਲਨ ਦੇ ਚਲਦਿਆਂ ਜਾਨ ਮਾਲ ਦਾ ਵੀ ਖਤਰਾ ਹੈ। ਸੋ ਉਨ੍ਹਾਂ ਮੰਗ ਕੀਤੀ ਕਿ ਪਰਾਲੀ ਨਾ ਸਾੜਨ ਤੋਂ ਰੋਕਣ ਲਈ ਜਾਗਰੂਕ ਕਰਨ ਲਈ ਬਿਜਲੀ ਮੁਲਾਜਮਾਂ ਦੀਆਂ ਲਗਾਇਆ ਡਿਊਟੀਆ ਰੱਦ ਕੀਤੀਆਂ ਜਾਣ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜੱਥੇਬੰਦੀਆਂ ਵੱਲੋਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪ੍ਰਸ਼ਾਸ਼ਨ ਅਤੇ ਬਿਜਲੀ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਬਲਵਿੰਦਰ ਸਿੰਘ, ਭਰਪੂੂਰ ਸਿੰਘ, ਗੁਰਚਰਨ ਸਿੰਘ, ਨਰੋਤਮ ਸਿੰਘ, ਜ਼ਸਪਾਲ ਸਿੰਘ, ਅਵਤਾਰ ਸਿੰਘ, ਜ਼ਸਵੰਤ ਸਿੰਘ, ਬਿਕਰਮਜੀਤ ਸਿੰਘ, ਓਮਕਾਰ ਸਿੰਘ, ਸੁਖਲਾਲ ਸਿੰਘ, ਦੁਰਗਾ ਸਿੰਘ, ਆਦਿ ਪੈਨਸ਼ਨਰਜ਼ ਅਤੇ ਮੁਲਾਜਮ ਹਾਜ਼ਰ ਸਨ। 

NO COMMENTS