ਬਿਜਲੀ ਤਾਰਾਂ ਨੀਵੀਆਂ ਹੋਣ ਕਾਰਨ ਕਿਸੇ ਸਮੇਂ ਵਾਪਰ ਸਕਦਾ ਹੈ ਹਾਦਸਾ

0
43

ਬੁਢਲਾਡਾ 11 ਜੁਲਾਈ (ਸਾਰਾ ਯਹਾ/ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨਜ਼ਦੀਕ ਮੋਚੀ ਬਸਤੀ ਵਿਖੇ ਬਿਜਲੀ ਦੀਆਂ ਤਾਰਾਂ ਦਾ ਜੰਜਾਲ ਬਣਨ ਅਤੇ ਲੋਕਾਂ ਦੇ ਘਰ ਦੀਆਂ ਕੰਧਾਂ ਦੇ ਉੱਪਰ ਦੀ ਤਾਰਾਂ ਲੰਘਣ ਕਾਰਨ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਸਤੀ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਬਸਤੀ ਵਿੱਚ ਅਤੇ ਇਸ ਤੋਂ ਅੱਗੇ ਜਾਣ ਲਈ ਇੱਥੇ ਇੱਕ ਖੰਭੇ ਉੱਪਰ ਹੀ ਤਾਰਾਂ ਦਾ ਇੱਕ ਜੰਜਾਲ ਬਣਿਆ ਹੋਇਆ ਹੈ ਅਤੇ ਤਾਰਾਂ ਇੰਨੀਆਂ ਨੀਵੀਆਂ ਹਨ ਕਿ ਰਾਹ ਜਾਂਦੇ ਲੰਘਣ ਟੱਪਣ ਵਾਲਿਆਂ ਦੇ ਹੱਥ ਤਾਰਾਂ ਤੱਕ ਪਹੁੰਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਅੱਗੇ ਇਹ ਬਿਜਲੀ ਦੀਆਂ ਤਾਰਾਂ ਲੋਕਾਂ ਦੇ ਘਰ ਦੀਆਂ ਕੰਧਾਂ ਦੇ ਉੱਪਰ ਦੀ ਲੰਘ ਰਹੀਆਂ ਹਨ ਜਿਸ ਕਾਰਨ ਬਸਤੀ ਦੇ ਰਹਿਣ ਵਾਲੇ ਲੋਕਾਂ ਦੇ ਘਰਾਂ ਦੀਆਂ ਕੰਧਾਂ ਨੀਵੀਆਂ ਹੋਣ ਕਰਕੇ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ ਪਰ ਅਜੇ ਤੱਕ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਹੋਇਆ। ਉਨ੍ਹਾਂ ਪ੍ਰਸ਼ਾਸਨ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਨ੍ਹਾਂ ਤਾਰਾਂ ਨੂੰ ਉੱਪਰ ਕੀਤਾ ਜਾਵੇ ਅਤੇ ਲੋਕਾਂ ਦੇ ਘਰ ਦੇ ਉੱਪਰ ਦੀ ਲੰਘਣ ਵਾਲੀਆਂ ਤਾਰਾਂ ਨੂੰ ਇੱਕ ਖੰਭਾ ਲਗਾ ਕੇ ਉਸ ਨਾਲ ਉੱਪਰ ਕੀਤਾ ਜਾਵੇ ਤਾਂ ਜੋ ਕਿਸੇ ਤਰ੍ਹਾਂ ਵੀ ਕੋਈ ਜਾਨੀ ਨੁਕਸਾਨ ਨਾ ਹੋ ਸਕੇ।

NO COMMENTS