26 ਮਈ (ਸਾਰਾ ਯਹਾਂ/ਬਿਊਰੋ ਨਿਊਜ਼) ਇੱਕ ਪਾਸੇ ਗਰਮੀ ਅਤੇ ਦੂਜੇ ਪਾਸੇ ਪੰਜਾਬ ਦਾ ਸਿਆਸੀ ਪਾਰਾ ਆਪਣੇ ਤਿੱਖੇ ਰੂਪ ਦੇ ਵਿੱਚ ਹੈ। ਅਜਿਹੇ ਦੇ ਵਿੱਚ ਬਿਕਰਮ ਮਜੀਠੀਆ ਵੱਲੋਂ AAP ਵਿਧਾਇਕਾ ਰਾਜਿੰਦਰ ਪਾਲ ਕੌਰ ਛੀਨਾ ਦਾ ਆਡੀਓ ਵਾਇਰਲ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹਾਹਾਕਾਰ
ਪੰਜਾਬ ਲੋਕ ਸਭਾ ਸੀਟ ਲਈ 7ਵੇਂ ਅਤੇ ਆਖਰੀ ਪੜਾਅ ‘ਚ 1 ਜੂਨ ਯਾਨੀਕਿ ਸ਼ਨੀਵਾਰ ਵਾਰ ਵਾਲੇ ਦਿਨ ਵੋਟਿੰਗ ਹੋਵੇਗੀ। ਜਿਸ ਦੇ ਲਈ 7ਵੇਂ ਗੇੜ ਦੀ ਚੋਣ ਦੇ ਲਈ ਹਰ ਪਾਰਟੀ ਪੂਰੇ ਜ਼ੋਰ ਦੇ ਨਾਲ ਚੋਣ ਪ੍ਰਚਾਰ ਕਰ ਰਹੀ ਹੈ। ਹਰ ਪਾਰਟੀ ਪਿੰਡਾਂ ਅਤੇ ਸ਼ਹਿਰਾਂ ਦੇ ਵੋਟਰਾਂ ਨੂੰ ਆਪਣੇ ਨਾਲ ਜੋੜਨ ਲਈ ਪ੍ਰਚਾਰ ਕਰਨ ‘ਚ ਰੁੱਝੀ ਹੋਈ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਇੱਕ ਆਡੀਓ ਸ਼ੇਅਰ ਕਰਕੇ ਸਿਆਸੀ ਗਲਿਆਰਿਆਂ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਜੀ ਹਾਂ ਉਨ੍ਹਾਂ ਵੱਲੋਂ AAP ਵਿਧਾਇਕਾ ਰਾਜਿੰਦਰ ਪਾਲ ਕੌਰ ਛੀਨਾ ਦਾ ਆਡੀਓ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਵਿਧਾਇਕਾ ਰਾਜਿੰਦਰ ਪਾਲ ਕੌਰ ਛੀਨਾ ਆਪ ਦੇ ਕਿਸੇ ਵਲੰਟੀਅਰ ਦੇ ਨਾਲ ਗੱਲ ਕਰਦੀ ਹੋਈ ਨਜ਼ਰ ਆ ਰਹੀ ਹੈ।
ਬਿਕਰਮ ਮਜੀਠੀਆ ਨੇ ਖੋਲ੍ਹੀ ਫਿਕਸਡ ਮੈਚ ਦੀ ਪੋਲ
ਬਿਕਰਮ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਐਕਸ (X) ਉੱਤੇ ਇੱਕ ਆਡੀਓ ਵਾਲਾ ਕਲਿੱਪ ਸਾਂਝਾ ਕੀਤਾ ਹੈ। ਜਿਸ ਵਿੱਚ ਵਿਧਾਇਕਾ ਅਤੇ ਇੱਕ ਆਪ ਵਲੰਟੀਅਰ ਦੀ ਗੱਲਬਾਤ ਨੂੰ ਸੁਣਾਇਆ ਗਿਆ ਹੈ। ਉਨ੍ਹਾਂ ਨੇ ਲੁਧਿਆਣੇ ਵਾਲੀ ਸੀਟ ਉੱਤੇ ਹੋ ਰਹੇ ਫਿਕਸਡ ਮੈਚ ਦੀ ਪੋਲ ਖੋਲ੍ਹੀ ਹੈ। ਪੋਸਟ ਕਰਦੇ ਹੋਏ ਬਿਕਰਮ ਮਜੀਠੀਆ ਨੇ ਲਿਖਿਆ ਹੈ- ‘AAP ਦਾ MLA ਆਪਣੇ MP candidate ਪੱਪੀ ਪਰਾਸ਼ਰ ਨੂੰ REJECT ਕਰਦਾ ਹੋਇਆ ,ਫੇਲ ਕਰਦਾ ਹੋਇਆ ਕਹਿ ਰਿਹਾ ਕਿ ਪੱਕਾ ਹਾਰੂ!!”
ਆਪ ਵੱਲੋਂ ਹੀ ਆਪਣੇ ਹੀ ਉਮੀਦਵਾਰ ਨੂੰ ਹਰਾਉਣ ਦੀ ਸਾਜ਼ਿਸ-ਬਿਕਰਮ ਮਜੀਠੀਆ
ਉਨ੍ਹਾਂ ਨੇ ਅੱਗੇ ਲਿਖਿਆ ਹੈ- ”ਲੋਕਾਂ ਦੇ ਮੁੱਦੇ ਛੱਡ ਸੌਦੇ ਬਾਜ਼ੀ ਕਰਦੇ ਹੋਏ AAP MLA…ਇਹ ਆਡੀਓ AAP MLA ਰਾਜਇੰਦਰ ਪਾਲ ਕੌਰ ਛੀਨਾ ਦੀ ਹੈ ਜਿਸ ਚ ਸਾਫ਼ ਪਤਾ ਲੱਗ ਰਹੀ ਭਗਵੰਤ ਮਾਨ ਦੀ ਮਿਲੀਭੁਗਤ…FIXED MATCH !…FIXED MATCH ਕਿਸ ਨਾਲ BJP ਨਾਲ !!…BJP ਨੂੰ ਜਿਤਾਉਣ ਲਈ ਹੀ ਪੱਪੀ ਪਰਾਸ਼ਰ ਨੂੰ ਆਪ ਦਾ ਲੁਧਿਆਣਾ ਤੋਂ ਉਮੀਦਵਾਰ ਬਣਾਇਆ…ਆਪਣੇ ਹੀ ਉਮੀਦਵਾਰ ਨੂੰ ਹਰਾਉਣ ਲਈ MLA ਨੂੰ ਵਜ਼ੀਰੀ ਨਾਲ ਨਿਵਾਜਿਆ ਜਾਵੇਗਾ।…ਕੀ ਲੋਕਤੰਤਰ ਵਿੱਚ ਅਜਿਹੇ ਕੰਮਾਂ ਦੀ ਕੋਈ ਜਗਾ ਹੈ?”
ਪਰ ਏਬੀਪੀ ਸਾਂਝਾ ਇਸ ਵਾਇਰਲ ਹੋ ਰਹੀ ਆਡੀਓ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ।
ਦੱਸ ਦਈਏ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ‘ਚ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲੋਕ ਸਭਾ ਸੀਟ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਜਿਸ ਕਰਕੇ ਚੋਣ ਪ੍ਰਚਾਰ ਦੇ ਵਿੱਚ ਆਪ ਪਾਰਟੀ ਪੂਰਾ ਜ਼ੋਰ ਲਗਾ ਰਹੀ ਹੈ।