ਬੁਢਲਾਡਾ 21 ਅਪ੍ਰੈਲ (ਸਾਰਾ ਯਹਾਂ/)ਅਮਨ ਮਹਿਤਾ): ਬੱਚਿਆ ਦੀ ਸੁਰੱਖਿਆ ਨੂੰ ਮੱਦੇਨਜ਼ਰ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵੱਲੋਂ ਸਰਕਾਰੀ ਹਾਈ ਸਕੂਲ ਕੁਲਾਣਾ ਵਿੱਚ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਸੰਬੋਧਨ ਕਰਦਿਆਂ ਡਾ ਸ਼ਾਈਨਾ ਕਪੂਰ ਨੇ ਕਿਹਾ ਕਿ ਬਾਲ ਭੀਖ ਮੰਗਣਾ, ਛੇੜਛਾੜ ਜਿਹੀਆਂ ਅਲਾਮਤਾਂ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਬੱਚਿਆ ਨੂੰ ਚੁੱਕ ਕੇ ਬਾਲ ਭਿੱਖੀਆ ਆਦਿ ਜਿਹੇ ਕੰਮ ਕਰਵਾਏ ਜਾ ਰਹੇ ਹਨ। ਜਿਨ੍ਹਾਂ ਤੋਂ ਆਪਣੇ ਬੱਚਿਆ ਨੂੰ ਬਚਾਉਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਗਰੀਬੀ ਦੇ ਕਾਰਨ ਕਈ ਮਾਪੇ ਵੀ ਆਪਣੇ ਬੱਚਿਆ ਤੋਂ ਬਾਲ ਮਜਦੁਰੀ ਕਰਵਾਉਦੇ ਹਨ ਅਤੇ ਪੜਾਈ ਤੋਂ ਹਟਾ ਦਿੰਦੇ ਹਨ ਇਹ ਵੀ ਇੱਕ ਕਾਨੂੰਨੀ ਜੁਰਮ ਹੈ। ਇਸ ਮੋਕੇ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਕੌਂਸਲਰ ਰਜਿੰਦਰ ਕੁਮਾਰ ਨੇ ਯੌਨ ਸ਼ੋਸ਼ਣ ਖ਼ਿਲਾਫ਼ ਬਣੇ ਪੌਕਸੋ ਐਕਟ 2012 ਸਬੰਧੀ ਦੱਸਦਿਆਂ ਕਿਹਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਛੇੜ ਛਾੜ ਕਾਨੂੰਨੀ ਅਪਰਾਧ ਹੈ। ਜਿਸ ਬਾਰੇ ਮਾਪਿਆਂ ਨੂੰ ਜਾਣੂ ਕਰਾਉਣਾ ਜ਼ਰੂਰੀ ਹੈ। ਇਸ ਐਕਟ ਦਾ ਉਦੇਸ਼ ਉਨ੍ਹਾਂ ਬੱਚਿਆ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਦੁਕਾਨਦਾਰ, ਫੈਕਟਰੀ ਮਾਲਕ 18 ਸਾਲ ਤੋਂ ਘੱਟ ਉਮਰ ਦੇ ਬੱਚਿਓ ਤੋਂ ਕੰਮ ਕਰਵਾਉਂਦਾ ਹੈ ਤਾਂ ਉਹ ਕਾਨੂੰਨ ਦੀ ਉਲੰਘਣਾ ਕਰ ਕਰ ਰਿਹਾ ਹੈ।