*ਬਾਲ ਭਲਾਈ ਕਮੇਟੀ ਮਾਨਸਾ ਨੇ ਲਾਵਾਰਿਸ ਬੱਚਾ ਮਾਤਾ ਪਿਤਾ ਦੇ ਸਪੁਰਦ ਕੀਤਾ*

0
87

 ਬੁਢਲਾਡਾ (ਸਾਰਾ ਯਹਾਂ/ ਅਮਨ ਮਹਿਤਾ) : 16 ਅਪ੍ਰੈਲ ਪ੍ਰਾਪਤ ਜਾਣਕਾਰੀ ਅਨੁਸਾਰ  ਅੱਜ ਇਕ ਬੱਚਾ ਤਕਰੀਬਨ ਉਮਰ 3ਸਾਲ ਜੋ  ਕੇ ਫ਼ੁਆਰੇ ਚੌਕ  ਬੁਢਲਾਡਾ  ਵਿਖੇ ਲਾਵਾਰਿਸ ਦੀ ਹਾਲਤ ਵਿੱਚ ਘੁੰਮ ਰਿਹਾ ਸੀ ।ਦਿਵੇਸ਼ ਗੋਇਲ ਨੇ ਇਹ ਬੱਚਾ ਬਾਲ ਭਲਾਈ ਕਮੇਟੀ ਮਾਨਸਾ ਅਗੇ ਪੇਸ਼ ਕੀਤਾ।ਇਸ ਦੀ ਸੂਚਨਾ ਪੁਲਿਸ ਸਟੇਸ਼ਨ ਸਿਟੀ ਨੂੰ ਦਿਤੀ ਗਈ।ਬੁਢਲਾਡਾ ਸਹਿਰੀ ਦੇ  ਇੰਚਾਰਜ ਥਾਣੇਦਾਰ ਸਰਦਾਰ ਪ੍ਰਿਤਪਾਲ ਸਿੰਘ, ਬਲ਼ਦੇਵ ਕੱਕੜ ਚੇਅਰਪਰਸਨ ਸੰਜੀਵਨੀ ਵੈਲਫ਼ੇਅਰ ਸੋਸਾਇਟੀ  ਬੁਢਲਾਡਾ,ਚਾਈਲਡ ਲਾਈਨ ਮਾਨਸਾ ਦੇ ਕਮਲਦੀਪ  ਦੀ ਮੱਦਦ ਨਾਲ ਇਕ ਗੁਆਚੇ ਬੱਚੇ ਨੂੰ ਮੁੜ ਤੋਂ ਮਾਪਿਆ ਦੀ ਗੋਦ ਪ੍ਰਾਪਤ ਹੋਈ ਹੈ। ਚੇਅਰਪਰਸਨ ਮੈਡਮ ਬੀਰਦਿਵੇਨਦਰ ਕੌਰ, ਨੀਲਮ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਨੇ  ਦੱਸਿਆ ਕਿ   ਇਕ ਕੇਸ ਮੇਰੇ ਕੋਲ ਆਇਆ ਇਕ ਬੱਚਾ ਉਮਰ 3 ਸਾਲ ਨਜਦੀਕ ਫ਼ੁਆਰੇ ਚੌਕ ਬੁਢਲਾਡਾ ਇਕ ਬੱਚਾ ਲਾਵਾਰਸ ਹਾਲਤ ਵਿਚ ਰੋ ਰਿਹਾ ਸੀ ਤੇ ਆਪਣੇ ਘਰ ਦਾ ਪਤਾ ਦੱਸਣ ਤੋਂ ਅਸਮਰੱਥ ਸੀ।  ਜੋ ਕੇ ਬੋਲਨ ਅਤੇ ਗੱਲ ਬਾਤ ਕਰਨ ਵਿਚ ਅਸਮਰਥ  ਸੀ।ਸਿਟੀ ਥਾਣਾ ਬੁਢਲਾਡਾ,ਸੰਜੀਵਨੀ ਵੈਲਫ਼ੇਅਰ ਸੋਸਾਇਟੀ ,ਬਾਲ ਭਲਾਈ ਕਮੇਟੀ ਦੀ  ਕੋਸ਼ਿਸ਼ ਨਾਲ ਬੱਚੇ ਦੇ ਮਾਤਾ ਪਿਤਾ ਦਾ ਪਤਾ ਕੀਤਾ ਗਿਆ। ਪਤਾ ਲਗਾ ਕਿ ਬੱਚਾ ਬੁਢਲਾਡਾ ਵਾਰਡ ਨੰਬਰ 15 ਦਾ ਹੈ ।  ਬਾਲ ਭਲਾਈ ਕਮੇਟੀ ਮਾਨਸਾ ਸਾਹਮਣੇ ਪੇਸ਼ ਕੀਤਾ ਗਿਆ ।ਬਿਆਨ ਲੈਣ ਤੋਂ ਬਾਅਦ  ਬੱਚਾ ਉਸ ਦੀ ਮਾਤਾ ਨੂੰ ਸਪੁਰਦ ਕਰ ਦਿਤਾ।ਇਸ ਸਮੇ ਥਾਣਾ ਸਹਿਰੀ ਤੋਂ ਸਰਬਜੀਤ ਕੌਰ ,ਮਨਜੀਤ ਕੌਰ, ਬਲਦੇਵ ਕੱਕੜ ਸਾਬਕਾ ਮੇਬਰ ਭਾਲ ਭਲਾਈ ਕਮੇਟੀ,ਰਜੇਸ਼ ਕੁਮਾਰ ਕਾਲੁ,ਧਰਮਪਾਲ ਦੋਦੀ ਹਾਜਰ ਸਨ

NO COMMENTS