*ਬਾਲ ਦਿਵਸ ਤੇ ਬਾਲ ਅਧਿਕਾਰਾਂ ਪ੍ਰਤੀ ਬਚਿਆ ਨੂੰ ਜਾਣੂ ਕਰਵਾਇਆ ਜਾਵੇ*

0
34

ਬੁਢਲਾਡਾ 15 ,ਨਵੰਬਰ   (ਸਾਰਾ ਯਹਾਂ/ਅਮਨ ਮਹਿਤਾ ) : ਅੱਜ ਬਾਲ ਦਿਵਸ ਤੇ ਬਲਦੇਵ ਕੱਕੜ ਪ੍ਰਧਾਨ ਸੰਜੀਵਨੀ ਅਤੇ ਸਾਬਕਾ ਮੈਂਬਰ ਬਾਲ ਭਲਾਈ ਕਮੇਟੀ ਮਾਨਸਾ ਨੇ ਦੱਸਿਆ ਕਿ ਹਰ ਇਕ ਮਾਤਾ ਪਿਤਾ ਅਤੇ ਸ਼ਹਿਰੀ ਦਾ ਫਰਜ਼ ਹੈ ਕਿ ਆਪਣੇ ਬੱਚਿਆਂ ਨੂੰ ਅਧਿਕਾਰਾਂ ਬਾਰੇ ਜਾਗਰੂਕ ਕਰਵਾਉਣ ।ਇਸ ਸਮੇ ਰਾਜਿੰਦਰ ਵਰਮਾ ਕੌਂਸਲਰ ਨੇ ਅਪੀਲ ਕੀਤੀ ਕਿ 18 ਸਾਲ ਤੋਂ ਘੱਟ ਕਿਸੇ ਵੀ ਬੱਚੇ ਤੋਂ ਕੱਮ ਨਾ ਲਿਆ ਜਾਵੇ।ਇਸ ਪ੍ਰਤੀ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 18 ਸਾਲ ਤੋਂ ਘੱਟ ਕੋਈ ਵੀ ਬੱਚਾ ਆਪਣੀ ਦੁਕਾਨ ਤੇ ਨਾ ਰੱਖਣ।ਆਪਣੀ ਦੁਕਾਨ ਵਿਚ ਇਹ ਵੀ ਲਿਖਵਾ ਕੇ ਲਾਉਣ ਕੇ ਇਥੇ 18 ਸਾਲ ਤੋਂ ਘੱਟ ਬੱਚਾ ਨਹੀਂ ਰੱਖਿਆ ਜਾਂਦਾ।ਚਾਇਲਡ ਹੈਲਪ ਲਾਇਨ ਮਾਨਸਾ ਦੇ ਜਿਲ੍ਹਾ ਇੰਚਾਰਜ ਸ੍ਰੀ ਕਮਲਦੀਪ ਸਿੰਘ ਨੇ ਕਿਹਾ ਕਿ ਇਹ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਜੇਕਰ ਕੋਈ ਬੱਚਾ ਤੁਹਾਨੂੰ ਭਿਖਿਆ ਮੰਗਦਾ, ਮਜਦੂਰੀ ਕਰਦਾ ਜਾ ਕਿਸੇ ਮੁਸੀਬਤ ਵਿਚ ਦਿਖਦਾ ਹੈ ਤਾ ਤੁਸੀਂ ਬੇਝਿਜਕ ਹੋ ਕੇ ਟੋਲ ਫ੍ਰੀ ਨੰਬਰ 1098 ਤੇ ਕਾਲ ਕਰ ਸਕਦੇ ਹੋ ਅਤੇ ਇਕ ਅਨਮੋਲ ਜਿੰਦਗੀ ਬਚਾ ਸਕਦੇ ਹੋ।ਬੱਚਿਆਂ ਪ੍ਰਤੀ ਕੋਈ ਵੀ ਦਿਕਤ ਆ ਰਹੀ ਹੋਵੇ ਉਹ ਬਾਲ ਭਲਾਈ ਕਮੇਟੀ ਬੱਚਤ ਭਵਨ ਮਾਨਸਾ ਜਾ ਬਾਲ ਸੁਰੱਖਿਆ ਅਫ਼ਸਰ ਮਾਨਸਾ ਜਾ ਚਾਈਲਡ  ਲਾਈਨ ਮਾਨਸਾ ਨੂੰ ਮਿਲ ਸਕਦੇ ਹੋ।

NO COMMENTS