ਬੁਢਲਾਡਾ 20 ਅਪ੍ਰੈਲ (ਸਾਰਾ ਯਹਾਂ /ਅਮਨ ਮਹਿਤਾ ਅਮਿਤ ਜਿੰਦਲ): ਹਾੜੀ ਦੇ ਸ਼ੀਜਨ ਨੂੰ ਮੱਦੇਨਜ਼ਰ ਰੱਖਦਿਆਂ ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਦੀ ਆੜ ਹੇਠ ਕਿਸਾਨਾ ਦੀ ਕੀਤੀ ਜਾ ਰਹੀ ਖੱਜਲ ਖੁਆਰੀ ਦੇ ਖਿਲਾਫ ਅੱਜ ਭਾਰਤੀ ਕਿਸਾਨ ਯੂਨੀਅਨ ਵਲੋ ਅੈਸ ਡੀ ਅੈਮ ਦਫਤਰ ਦਾ ਘਿਰਾਓ ਕਰਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਵੱਖ ਵੱਖ ਬੁਲਾਰਿਆ ਨੇ ਧਰਨੇ ਦੋਰਾਨ ਬੋਲਦਿਆ ਕਿਹਾ ਕਿ ਆਏ ਦਿਨ ਕਿਸਾਨਾ ਨੂੰ ਬਾਰਦਾਨਾ ਅਤੇ ਕਣਕ ਦੀ ਅਦਾਇਗੀ ਲਈ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਮੰਡੀਆਂ ਵਿੱਚ ਕਿਸਾਨ ਬਾਰਦਾਨੇ ਦੀ ਕਮੀ ਕਾਰਨ ਰੁਲ ਰਿਹਾ ਹੈ। ਧਰਨੇ ਦੋਰਾਨ ਕਿਸਾਨਾ ਨੂੰ ਸ਼ਾਤ ਕਰਦਿਆ ਅੈਸ ਡੀ ਅੈਮ ਸਾਗਰ ਸੇਤੀਆ ਨੇ ਵੱਖ ਵੱਖ ਖਰੀਦ ਏਜੰਸੀਆ ਦੇ ਅਧਿਕਾਰੀਆ ਨਾਲ ਗੱਲਬਾਤ ਤੋ ਬਾਅਦ ਬਾਰਦਾਨੇ ਦੀ ਮੁਸ਼ਕਲ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਜਿਸਤੇ ਕਿਸਾਨਾ ਵਲੋ ਅਣਮਿਥੇ ਸਮੇ ਲਈ ਧਰਨਾ ਮੁਲਤਵੀ ਕਰ ਦਿੱਤਾ। ਇਸ ਮੋਕੇ ਜਗਸੀਰ ਸਿੰਘ ਦੋਦੜਾ, ਜਸਵੰਤ ਸਿੰਘ ਬੀਰੋਕੇ ਆਦਿ ਹਾਜਰ ਸਨ।