*ਬਾਰਡਰ ‘ਤੇ ਡਟੇ ਕਿਸਾਨਾਂ ਨੂੰ ਨਹੀਂ ਕੋਰੋਨਾ ਦਾ ਡਰ, ਅੰਦੋਲਨ ਲਈ ਖਿੱਚੀ ਹੋਰ ਤਿਆਰੀ*

0
32

ਸੋਨੀਪਤ 29,ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਸਿੰਘੂ ਬਾਰਡਰ ‘ਤੇ ਲਗਾਤਾਰ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਉੱਥੇ ਹੀ ਕਿਸਾਨਾਂ ਨੇ ਹੁਣ ਅੰਦੋਲਨ ਲਈ ਲੰਬੀ ਤਿਆਰੀ ਕਰ ਲਈ ਹੈ।

ਸਿੰਘੂ ਬਾਰਡਰ ‘ਤੇ ਇਕ ਮਕਾਨ ਕਿਸਾਨਾਂ ਵੱਲੋਂ ਪੱਕਾ ਬਣਾ ਕੇ ਤਿਆਰ ਕਰ ਦਿੱਤਾ ਗਿਆ ਹੈ। ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਾਰਡਰ ‘ਤੇ ਕੋਈ ਵੀ ਦਿੱਕਤ ਨਹੀਂ ਆ ਰਹੀ।

ਉਨ੍ਹਾਂ ਆਪਣੀ ਗਰਮੀ ਦੀ ਤਿਆਰੀ ਪੂਰੀ ਕਰ ਲਈ ਹੈ। ਇਕ ਮਕਾਨ ਤਾਂ ਬਣ ਕੇ ਤਿਆਰ ਹੋ ਗਿਆ ਹੈ। ਉੱਥੇ ਹੀ ਗਰਮੀ ਦੀਆਂ ਤਿਆਰੀਆਂ ਨੂੰ ਦੇਖਦਿਆਂ ਏਸੀ ਤੇ ਕੂਲਰ ਪੱਖੇ ਲਵਾ ਦਿੱਤੇ ਹਨ।

ਕਿਸਾਨਾਂ ਨੇ ਸਰਕਾਰ ਨੂੰ ਕਿਹਾ ਕਿ ਜਦੋਂ ਤਕ ਉਨ੍ਹਾਂ ਦੇ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।

ਇਸ ਦੌਰਾਨ ਹੀ ਕਿਸਾਨਾਂ ਨੇ ਸਿੰਘੂ ਬਾਰਡਰ ਤੇ ਇਕ ਪੱਕਾ ਮਕਾਨ ਵੀ ਬਣਾ ਲਿਆ ਹੈ। ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਇਹ ਮਕਾਨ ਬਣਾਇਆ ਗਿਆ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਗਰਮੀ ਨੂੰ ਦੇਖਦਿਆਂ ਉਨ੍ਹਾਂ ਆਪਣੀ ਤਿਆਰੀ ਖਿੱਚ ਲਈ ਹੈ। ਇੱਕ ਪੱਕਾ ਮਕਾਨ ਬਣਾ ਕੇ ਤਿਆਰ ਕਰ ਲਿਆ ਗਿਆ ਹੈ।

ਸਾਰੀਆਂ ਥਾਵਾਂ ‘ਤੇ ਉਹ ਆਪਣੇ ਪੱਕੇ ਮਕਾਨ ਬਣਾ ਰਹੇ ਹਨ ਤਾਂ ਕਿ ਬਾਰਸ਼ ਤੇ ਗਰਮੀ ਤੋਂ ਬਚਿਆ ਜਾ ਸਕੇ। ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਰੋਨਾ ਦਾ ਵੀ ਕੋਈ ਡਰ ਨਹੀਂ ਹੈ।

ਸਿੰਘੂ ਬਾਰਡਰ ‘ਤੇ ਡਟੇ ਕਿਸਾਨਾਂ ਦਾ ਕਹਿਣਾ ਹੈ ਕਿ ਚਾਰ ਮਹੀਨੇ ਬੀਤਣ ਮਗਰੋਂ ਵੀ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰ ਰਹੀ। ਬਾਰਡਰ ‘ਤੇ ਡਟੇ ਕਿਸਾਨਾਂ ਨੂੰ ਨਹੀਂ ਕੋਰੋਨਾ ਦਾ ਡਰ, ਅੰਦੋਲਨ ਲਈ ਖਿੱਚੀ ਹੋਰ ਤਿਆਰੀ

NO COMMENTS