ਬਾਰਡਰ ‘ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾਅ, ਬੈਰੀਕੇਡਿੰਗ ਤੋੜ ਕੇ ਅੱਗੇ ਵੱਧ ਰਹੇ ਕਿਸਾਨ

0
62

ਖੇੜਾ ਬਾਰਡਰ 03 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਰਾਜਸਥਾਨ ਦੀ ਸ਼ਾਹਜਹਾਂ ਪੁਰ ਬਾਰਡਰ ‘ਤੇ ਫਿਰ ਅੱਜ ਅੰਦੋਲਨਕਾਰੀ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਜਦੋਂ ਅੰਦੋਲਨਕਾਰੀ ਬੈਰੀਕੇਡਿੰਗ ਤੋੜ ਕੇ ਅੱਗੇ ਵਧਣ ਲੱਗੇ ਤਾਂ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡ ਦਿੱਤੇ।

ਜੈਪੁਰ-ਦਿੱਲੀ ਹਾਈਵੇਅ ‘ਤੇ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ। ਜੈਪੁਰ-ਦਿੱਲੀ ਹਾਈਵੇਅ ‘ਤੇ ਖੇੜਾ ਬਾਰਡਰ ਤੋਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਰੇਵਾੜੀ ਪੁਲਿਸ ਨੇ ਮਸਾਣੀ ਓਵਰਬ੍ਰਿਜ ਨੇੜੇ ਕਿਸਾਨਾਂ ਦੇ ਕਾਫਲੇ ਨੂੰ ਰੋਕਿਆ।

ਪੁਲਿਸ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਤੱਕ 200 ਤੋਂ ਵੱਧ ਅਥਰੂ ਗੈਸ ਦੇ ਸ਼ੈੱਲ ਛੱਡੇ ਜਾ ਚੁੱਕੇ ਹਨ। ਕਿਸਾਨਾਂ ਅਤੇ ਪੁਲਿਸ ‘ਚ ਤਣਾਅ ਅਜੇ ਵੀ ਜਾਰੀ ਹੈ।

NO COMMENTS