*ਬਾਬਾ ਸਾਹਿਬ ਡਾ. ਅੰਬੇਡਕਰ ਦੇ ਜੀਵਨ ਸੰਘਰਸ਼ਾਂ ਤੋਂ ਸੇਧ ਲਵੇ ਅਜੋਕੀ ਪੀੜ੍ਹੀ – ਬੰਗੜ*

0
11

ਫਗਵਾੜਾ 6 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਬਲਾਕ ਫਗਵਾੜਾ ਦੇ ਪਿੰਡ ਚੱਕ ਹਕੀਮ ਦੀ ਸਮੁੱਚੀ ਪੰਚਾਇਤ ਨੇ ਸਰਪੰਚ ਵਰੁਣ ਬੰਗੜ ਦੀ ਅਗਵਾਈ ਹੇਠ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਡਾ. ਬੀ.ਆਰ. ਅੰਬੇਡਕਰ ਦੇ 68ਵੇਂ ਪ੍ਰੀਨਿਰਵਾਣ ਦਿਵਸ ਮੌਕੇ ਉਹਨਾਂ ਦੇ ਬੁੱਤ ‘ਤੇ ਫੁਲਮਾਲਾਵਾਂ ਅਰਪਿਤ ਕਰਕੇ ਨਿੱਘੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸਰਪੰਚ ਵਰੁਣ ਬੰਗੜ ਨੇ ਕਿਹਾ ਕਿ ਡਾ. ਅੰਬੇਡਕਰ ਦਾ ਜੀਵਨ ਬਹੁਤ ਹੀ ਸੰਘਰਸ਼ ਵਾਲਾ ਸੀ ਪਰ ਉਹਨਾਂ ਨੇ ਆਪਣੀ ਮਿਹਨਤ ਸਦਕਾ ਅਜਿਹਾ ਉੱਚਾ ਮੁਕਾਮ ਹਾਸਲ ਕੀਤਾ ਕਿ ਉਹਨਾਂ ਗਿਣਤੀ ਉਸ ਸਮੇਂ ਦੁਨੀਆ ਦੇ ਬੁੱਧੀਜੀਵੀ ਮਨੁੱਖਾਂ ਵਿਚੋਂ 6ਵੇਂ ਮਨੁੱਖ ਦੇ ਤੌਰ ਤੇ ਹੁੰਦੀ ਸੀ। ਉਹਨਾਂ ਕਿਹਾ ਕਿ ਡਾ. ਅੰਬੇਡਕਰ ਦੀ ਸੋਚ ਬਹੁਤ ਹੀ ਦੂਰ ਅੰਦੇਸ਼ੀ ਵਾਲੀ ਸੀ ਅਤੇ ਉਹਨਾਂ ਨੇ ਭਾਰਤੀ ਸੰਵਿਧਾਨ ਵਿਚ ਹਰੇਕ ਜਾਤੀ ਦੇ ਦੱਬੇ ਹੋਏ ਅਤੇ ਗਰੀਬ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਦੁਆਇਆ। ਔਰਤਾਂ ਨੂੰ ਉਹਨਾਂ ਨੇ ਦੇਸ਼ ਆਜਾਦ ਹੋਣ ਤੋਂ ਪੰਦਰਾਂ ਸਾਲ ਪਹਿਲਾਂ ਬਰਾਬਰਤਾ ਦਾ ਅਧਿਕਾਰ ਲੈ ਕੇ ਦਿੱਤਾ ਸੀ। ਉਹਨਾਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਖਾਸ ਤੌਰ ਤੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜੀਵਨ ਸੰਘਰਸ਼ਾਂ ਨਾਲ ਸਬੰਧਤ ਸਾਹਿੱਤ ਪੜ੍ਹਨ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਸਮਝਦੇ ਹੋਏ ਸੇਧ ਲੈਣ ਦੀ ਪੁਰਜੋਰ ਅਪੀਲ ਵੀ ਕੀਤੀ। ਇਸ ਮੌਕੇ ਰਵੀ ਕੁਮਾਰ, ਪਰਮਜੀਤ ਪੰਚ, ਸ਼ਮੀ ਬੰਗੜ ਪੰਚ, ਬਲਵੀਰ ਕੁਮਾਰ ਪੰਚ, ਰਜਨੀ ਪੰਚ, ਅਨੀਤਾ ਰਾਣੀ ਪੰਚ, ਸੀਮਾ ਰਾਣੀ ਪੰਚ, ਬਿੱਲਾ ਚੌਂਕੀਦਾਰ, ਕਸ਼ਮੀਰ ਕੁਮਾਰ, ਰਮਨ ਬੰਗੜ, ਪ੍ਰੀਤ ਬੰਗੜ, ਗੋਪੀ, ਹਰਮਨ, ਕਰਨ ਆਦਿ ਹਾਜਰ ਸਨ।

NO COMMENTS