*ਬਾਬਾ ਯੋਗੀਪੀਰ ਛਿਮਾਹੀ ਮੇਲੇ ਤੇ ਚਹਿਲਾਂਵਾਲਾ ਵਿਖੇ ਲਗਾਇਆ ਖ਼ੂਨਦਾਨ ਕੈੰਪ*

0
18

ਮਾਨਸਾ, 25 ਮਾਰਚ-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਬਾਬਾ ਯੋਗੀਪੀਰ ਛਿਮਾਹੀ ਮੇਲਾ ਪਿੰਡ ਚਹਿਲਾਂਵਾਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਬੁਢਲਾਡਾ ਦੇ ਨਾਮਵਰ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਬਾਬਾ ਯੋਗੀ ਪੀਰ ਸਪੋਰਟਸ ਅਤੇ ਵੈਲਫੇਅਰ ਕਲੱਬ ਅਤੇ ਯੁਵਕ ਸੇਵਾਵਾਂ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਛਿਮਾਹੀ ਮੇਲੇ ਮੌਕੇ ਖੂਨ ਦਾਨ ਕੈਂਪ ਦਾ ਅਯੋਜਨ ਕੀਤਾ ਗਿਆ। ਇਸ ਕੈਂਪ ਵਿੱਚ 35 ਖੂਨ ਦਾਨੀਆਂ ਵੱਲੋਂ ਸਰਕਾਰੀ ਬਲੱਡ ਸੈਂਟਰ ਮਾਨਸਾ ਦੀ ਟੀਮ ਨੂੰ ਖ਼ੂਨਦਾਨ ਕੀਤਾ। ਇਸ ਮੇਲੇ ਉੱਤੇ ਪਹੁੰਚੀਆਂ ਸੰਗਤਾਂ ਨੂੰ ਸੰਤ ਬਾਬਾ ਅਕਾਸ਼ ਮੁਨੀ ਜੀ ਨੇ ਆਪਣਾ ਅਸ਼ੀਰਵਾਦ ਦਿੱਤਾ ਅਤੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਕਲੱਬ ਦੇ ਮੈਂਬਰ ਮਾਸਟਰ ਕੁਲਦੀਪ ਸਿੰਘ ਅਤੇ ਭੂਸ਼ਨ ਸਿੰਘ ਨੇ ਦੱਸਿਆ ਕਿ ਦੂਰ ਦੁਰਾਡੇ ਪਿੰਡਾ ਤੋਂ ਨੌਜਵਾਨ ਬਹੁਤ ਉਤਸ਼ਾਹ ਨਾਲ ਖੂਨਦਾਨ ਕਰਨ ਲਈ ਪਹੁੰਚੇ। ਇਸ ਵਿੱਚ ਮਰਦਾਂ ਦੇ ਨਾਲ ਨਾਲ ਔਰਤਾਂ ਨੇ ਵੀ ਖ਼ੂਨਦਾਨ ਕੀਤਾ। ਸਹਾਇਕ ਡਰੈਕਟਰ ਯੁਵਕ ਸੇਵਾਵਾਂ ਰਘਵੀਰ ਮਾਨ ਨੇ ਕਿਹਾ ਕਿ ਮੇਲਿਆਂ ਉੱਤੇ ਖ਼ੂਨਦਾਨ ਕੈੰਪ ਲਗਾਉਣਾ ਇੱਕ ਨੇਕ ਕਾਰਜ਼ ਅਤੇ ਸ਼ਲਾਘਾਯੋਗ ਉਪਰਾਲਾ ਹੈ। ਉਹ ਕਲੱਬ ਨਾਲ ਮਿਲਕੇ ਇਸੇ ਤਰ੍ਹਾਂ ਹਰ ਮੇਲੇ ਉੱਤੇ ਕੈੰਪ ਲਗਾਉਂਦੇ ਰਹਿਣਗੇ। ਇਸ ਕੈਂਪ ਵਿੱਚ ਸਮੂਹ ਨਗਰ ਨਿਵਾਸੀਆਂ ਦੇ ਨਾਲ ਨਾਲ  ਕਲੱਬ ਦੇ ਸਮੂਹ ਮੈਂਬਰਾਂ ਦਾ ਖਾਸ ਸਹਿਯੋਗ ਰਿਹਾ। ਇਸ ਮੌਕੇ ਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਨੇ ਵੀ ਖੂਨਦਾਨ ਕੀਤਾ ਸੁਰਜੀਤ ਸਿੰਘ ਮਾਖਾ ਡਾਇਰੈਕਟਰ ਕੌਆਪ੍ਰੈਟਿਵ ਬੈਂਕਾਂ ਸਟੇਟ ਅਵਾਰਡੀ ਨਿਰਮਲ ਮੋਜੀਆ ਵਿਸ਼ੇਸ਼ ਤੌਰ ਤੇ ਪਹੁੰਚੇ। 

NO COMMENTS