*ਬਾਬਾ ਭਾਈ ਗੁਰਦਾਸ ਜੀ ਦੇ ਮੇਲੇ ਦੀਆਂ ਤਿਆਰੀਆਂ/ 20 ਮਾਰਚ ਨੂੰ ਮਨਾਇਆ ਜਾਵੇਗਾ- ਮੀਤ ਪ੍ਰਧਾਨ ਕ੍ਰਿਸ਼ਨ ਸਿੰਘ*

0
84

ਮਾਨਸਾ, 16 ਮਾਰਚ- (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਭਾਈ ਗੁਰਦਾਸ ਜੀ ਦਾ ਮੇਲਾ 20 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਐਮ ਸੀ ਅਤੇ ਨਗਰ ਕੋਂਸਲ ਮਾਨਸਾ ਦੇ ਮੀਤ ਪ੍ਰਧਾਨ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਬਾਬਾ ਭਾਈ ਗੁਰਦਾਸ ਜੀ ਦੇ ਮੇਲੇ ਦੀਆਂ ਤਿਆਰੀਆਂ ਕਰਵਾਈਆਂ ਜਾ ਰਹੀਆਂ ਹਨ। ਜਿਸ ਕਰਕੇ ਸਾਰੇ ਸ਼ਹਿਰ ਵਿੱਚ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇਗਾ।ਇਸ ਵਾਰ ਮੇਲੇ ਵਿੱਚ ਲੱਗਣ ਵਾਲੀਆਂ ਦੁਕਾਨਾਂ ਬਿਲਕੁੱਲ ਫ੍ਰੀ ਲਗਾਈਆਂ ਜਾਣਗੀਆਂ। ਅੰਤ ਵਿੱਚ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਵਿਕਾਸ ਬਹੁਤ ਜਲਦੀ ਕਰਨ ਲਈ ਨਗਰ ਕੌਂਸਲ ਦੇ ਪ੍ਰਧਾਨ ਵਿਜੈ ਕੁਮਾਰ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਜਿਵੇਂ ਕਿ ਸ਼ਹਿਰ ਦੇ ਮੇਨ ਅੰਡਰ ਬ੍ਰਿਜ ਦੀਆਂ ਸੜਕਾਂ ਨਵੀਆਂ ਬਣਾਈਆਂ ਜਾ ਰਹੀਆਂ ਹਨ ਤੇ ਅੰਡਰ ਬ੍ਰਿਜ ਦੀ ਬਹੁਤ ਸੋਹਣੀ ਦਿੱਖ ਬਣਾਈ ਜਾਵੇਗੀ। ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਵਿਜੈ ਕੁਮਾਰ, ਸਾਬਕਾ ਐਮ ਸੀ ਰਾਜੂ ਦਰਾਕਾ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

NO COMMENTS