*ਬਾਬਾ ਫਤਿਹ ਸਿੰਘ ਨਗਰ ਸਥਿਤ ਕਾਲੀ ਮਾਤਾ ਮੰਦਰ ਵਿਖੇ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਦੀ ਹੋਈ ਸਥਾਪਨਾ*

0
16

ਫਗਵਾੜਾ 20 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਕਾਲੀ ਮਾਤਾ ਮੰਦਿਰ ਬਾਬਾ ਫਤਿਹ ਸਿੰਘ ਨਗਰ ਗਲੀ ਨੰ.1 ਫਗਵਾੜਾ ਵਿਖੇ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਦੀ ਸਥਾਪਨਾ ਮੰਦਿਰ ਦੇ ਮੁੱਖ ਸੇਵਾਦਾਰ ਅਤੇ ਮਾਂ ਕਾਲੀ ਦੇ ਉਪਾਸਕ ਪਵਨ ਕਰਵਲ ਦੀ ਦੇਖ-ਰੇਖ ਹੇਠ ਵਿਧੀ ਵਿਧਾਨ ਦੇ ਨਾਲ ਕੀਤੀ ਗਈ। ਜਿਸ ਦਾ ਉਦਘਾਟਨ ਬਾਲ ਯੋਗੀ ਸਤਿਗੁਰੂ ਪਰਗਟਨਾਥ ਜੀ ਮਹਾਰਾਜ ਨੇ ਆਪਣੇ ਕਰ ਕਮਲਾਂ ਦੇ ਨਾਲ ਕੀਤਾ। ਇਸ ਦੌਰਾਨ ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਸਮੇਤ ਵਾਲਮੀਕਿ ਭਾਈਚਾਰੇ ਦੇ ਪਤਵੰਤਿਆਂ ਨੇ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਨਤਮਸਤਕ ਹੁੰਦਿਆਂ ਮਾਤਾ ਕਾਲੀ ਅਤੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਲਿਆ। ਜੋਗਿੰਦਰ ਸਿੰਘ ਮਾਨ ਨੇ ਕਾਲੀ ਮਾਤਾ ਮੰਦਿਰ ‘ਚ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਦੀ ਸਥਾਪਨਾ ਨੂੰ ਸ਼ਲਾਘਾਯੋਗ ਉਪਰਾਲਾ ਦੱਸਦਿਆਂ ਕਿਹਾ ਕਿ ਸਰਬ ਸਨਾਤਨ ਸਮਾਜ ਨੂੰ ਇਕਜੁੱਟ ਕਰਨ ਦਾ ਇਹ ਇੱਕ ਅਦੁੱਤੀ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸਿ੍ਰਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਵੱਲੋਂ ਵੱਖ-ਵੱਖ ਗ੍ਰੰਥਾਂ ਦੀ ਰਚਨਾ ਕਰਕੇ ਸਮੁੱਚੀ ਮਨੁੱਖਤਾ ਨੂੰ ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦਾ ਜੋ ਉਪਦੇਸ਼ ਦਿੱਤਾ ਗਿਆ ਹੈ, ਉਹ ਸਾਨੂੰ ਸਾਰਿਆਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਤਾਂ ਹੀ ਭਾਰਤ ਦੇ ਧਰਮ ਪ੍ਰੇਮੀ ਲੋਕ ਇਕੱਠੇ ਹੋ ਕੇ ਭਾਰਤੀ ਸੰਸਕ੍ਰਿਤੀ ਦੀ ਰੱਖਿਆ ਕਰਦੇ ਹੋਏ ਦੇਸ਼ ਦੇ ਵਿਕਾਸ ‘ਚ ਆਪਣਾ ਅਨਮੋਲ ਯੋਗਦਾਨ ਪਾ ਸਕਦੇ ਹਨ। ਇਸ ਮੌਕੇ ਕ੍ਰਿਸ਼ਨ ਕੁਮਾਰ ਹੀਰੋ, ਧਰਮਵੀਰ ਸੇਠੀ, ਸਤੀਸ਼ ਸਲਹੋਤਰਾ, ਰਾਜ ਕੁਮਾਰ ਮੱਟੂ, ਬੰਟੀ ਗਿੱਲ, ਸੀਨੀਅਰ ‘ਆਪ’ ਆਗੂ ਹਰਮੇਸ਼ ਪਾਠਕ, ਦਲਜੀਤ ਸਿੰਘ ਰਾਜੂ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।

NO COMMENTS