*ਬਾਬਾ ਜੇਠੀਏ ਦੀ ਯਾਦ ਵਿਚ 8ਵਾਂ ਕਬੱਡੀ ਕੱਪ 28 ਫਰਬਰੀ ਨੂੰ*

0
12

ਮਾਨਸਾ 13 ਫਰਬਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਦੇ ਨਜ਼ਦੀਕੀ ਪਿੰਡ ਨੰਗਲ ਖੁਰਦ ਵਿੱਖੇ ਨਗਰ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਜੇਠੀਆ ਜੀ ਦੀ ਯਾਦ ਨੂੰ ਸਮਰਪਿਤ 8ਵਾਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਜਾਣਕਾਰੀ ਦਿੰਦੇ ਲੱਖ ਕੈਨੇਡਾ ਤੇ ਸੋਨੀ ਸਰਪੰਚ ਨੇ ਦੱਸਿਆ ਕਿ ਅਸੀਂ ਹਰ ਸਾਲ ਬਾਬਾ ਜੀ ਦੀ ਯਾਦ ਵਿਚ ਇਹ ਟੂਰਨਾਮੈਂਟ ਕਰਵਾਉਂਦੇ ਹਾਂ ਉਹਨਾਂ ਕਿਹਾ ਕਿ ਜਿਥੇ ਸਾਡੇ ਨੌਜਵਾਨ ਆਪਣੀ ਮਾਂ ਖੇਡ ਨਾਲ ਜੁੜਦੇ ਹਨ ਉਸਦੇ ਨਾਲ ਹੀ ਜਵਾਨੀ ਨੂੰ ਨਸਿਆ ਤੋਂ ਦੂਰ ਰਹਿਣ ਦੀ ਪ੍ਰੇਰਨਾ ਵੀ ਮਿਲਦੀ ਹੈ ਓਹਨਾ ਦੱਸਿਆ ਕਿ ਇਕ ਦਿਨਾਂ ਇਸ ਕੱਪ ਵਿੱਚ ਓਪਨ,65ਕਿੱਲੋ ਤੇ 42 ਕਿਲੋ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਵੱਡੀਆਂ ਨਕਦ ਰਾਸ਼ੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਸਮੂਹ ਪ੍ਰਬੰਧਕਾਂ ਨੇ ਪੰਜਾਬ ਦੀਆਂ ਚੋਟੀ ਦੀਆਂ ਟੀਮਾਂ ਨੂੰ ਆਉਣ ਦਾ ਸੱਦਾ ਦਿੱਤਾ

NO COMMENTS