ਬਾਬਾ ਕਿਸ਼ੋਰ ਦਾਸ ਦੇ ਜ਼ੋੜ ਮੇਲੇ ਤੇ 90 ਨੌਜਵਾਨਾਂ ਨੇ ਕੀਤਾ ਖੂਨਦਾਨ

0
39

ਬੁਢਲਾਡਾ 15 ਫਰਵਰੀ (ਸਾਰਾ ਯਹਾ /ਅਮਨ ਮਹਿਤਾ) ਇੱਥੋ ਨਜ਼ਦੀਕ ਪਿੰਡ ਅਹਿਮਦਪੁਰ ਵਿਖੇ ਹਰ ਸਾਲ ਲੱਗਣ ਵਾਲੇ ਇਤਿਹਾਸਕ ਬਾਬਾ ਕਿਸ਼ੋਰ ਦਾਸ ਜ਼ੋੜ ਮੇਲੇ ਤੇ ਅੱਜ ਦੂਸਰੇ ਦਿਨ ਭਾਈ ਘਨਈਆ ਲੋਕ ਸੇਵਾ ਕਲੱਬ ਅਤੇ ਪ੍ਰਬੰਧਕ ਕਮੇਟੀ ਵੱਲੋਂ ਨੇਕੀ ਫਾਊਡੇਸ਼ਨ ਦੇ ਸਹਿਯੋਗ ਸਦਕਾ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਪ ਵਿੱਚ ਸਿਵਲ ਸਰਜਨ ਮਾਨਸਾ ਡਾ ਸੁਖਵਿੰਦਰ ਸਿੰਘ, ਸਟੇਟ ਅਵਾਰਡੀ ਕਰੋਨਾ ਮਹਾਮਾਰੀ ਡਾਕਟਰ ਰਣਜੀਤ ਰਾਏ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਤੇ ਸਿਵਲ ਸਰਜਨ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਨੇਕੀ ਫਾਊਡੇਸ਼ਨ ਅਤੇ ਲੋਕ ਸੇਵਾ ਕਲੱਬ ਵੱਲੋਂ ਕੀਤੇ ਜਾ ਰਹੇ ਕਾਰਜ ਸਲਾਘਾਯੋਗ ਹਨ। ਕੈਂਪ ਦੌਰਾਨ 90 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੋਕੇ ਤੇ ਬਲੱਡ ਬੈਂਕ ਦੀ ਸੀਨੀਅਰ ਸੂਨੇਨਾ ਮੰਗਲਾ ਅਤੇ ਡਾਕਟਰ ਬਬੀਤਾ ਰਾਣੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਲੋਕ ਸੇਵਾ ਕਲੱਬ, ਬਾਬਾ ਕਿਸ਼ੋਰ ਪ੍ਰਬੰਧਕ ਕਮੇਟੀ, ਨੇਕੀ ਫਾਊਡੇਸ਼ਨ ਅਤੇ ਬਲੱਡ ਬੈਂਕ ਮਾਨਸਾ ਦੀ ਟੀਮ ਅਤੇ ਪਿੰਡ ਵਾਸੀ ਹਾਜ਼ਰ ਸਨ।  ਫੋਟੋ: ਬੁਢਲਾਡਾ: ਕੈਂਪ ਦੌਰਾਨ ਖੂਨਦਾਨ ਕਰਦੇ ਹੋਏ ਦਾਨੀ

NO COMMENTS