*ਬਾਪੂ ਬੇਲੀ ਰਾਮ ਝੱਮਟ ਯਾਦਗਾਰੀ ਸਲਾਨਾ ਛਿੰਝ ਮੇਲਾ ਅੱਜ*

0
25

ਫਗਵਾੜਾ  30 ਅਗਸਤ (ਸਾਰਾ ਯਹਾਂ/ਸ਼ਿਵ ਕੋੜਾ) ਧੰਨ ਧੰਨ ਗੁੱਗਾ ਜਾਹਰ ਪੀਰ ਜੀ ਨੂੰ ਸਮਰਪਿਤ ਬਾਪੂ ਬੇਲੀ ਰਾਮ ਝੱਮਟ ਯਾਦਗਾਰੀ ਸਲਾਨਾ ਛਿੰਝ ਮੇਲਾ ਅੱਜ 31ਅਗਸਤ ਦਿਨ ਸ਼ਨੀਵਾਰ ਨੂੰ ਫਗਵਾੜਾ ਦੇ ਨਜਦੀਕੀ ਪਿੰਡ ਖੇੜਾ (ਨੰਗਲ) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਸੁਖਵਿੰਦਰ ਬਿੱਲੂ ਖੇੜਾ ਅਤੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਰਾਮ ਨੇ ਦੱਸਿਆ ਕਿ ਇਹ ਛਿੰਝ ਮੇਲਾ ਗੁੱਗਾ ਜਾਹਰ ਪੀਰ ਛਿੰਝ ਕਮੇਟੀ ਦੀ ਦੇਖਰੇਖ ਹੇਠ ਪ੍ਰਵਾਸੀ ਭਾਰਤੀਆਂ ਮਨੋਜ ਸਿੰਘ ਹੈੱਪੀ ਯੂ.ਐਸ.ਏ, ਰਾਜੇਸ਼ ਸਪੀਡੋ ਯੂ.ਐਸ.ਏ, ਹੈਰੀ ਯੂ.ਐਸ.ਏ, ਚਰਨਜੀਤ ਝੱਲੀ ਯੂ.ਐਸ.ਏ, ਡਾ. ਬੀ. ਆਰ. ਅੰਬੇਡਕਰ ਕਲੱਬ ਯੂ.ਐਸ.ਏ, ਏ ਆਰ ਹੈਲਪਿੰਗ ਹੈਂਡਜ ਯੂ.ਐਸ.ਏ ਤੋਂ ਇਲਾਵਾ ਗ੍ਰਾਮ ਪੰਚਾਇਤ ਪਿੰਡ ਖੇੜਾ (ਨੰਗਲ) ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਕਰਵਾਇਆ ਜਾ ਰਿਹਾ ਹੈ। ਇਸ ਛਿੰਝ ਮੇਲੇ ‘ਚ ਮੁੱਖ ਮਹਿਮਾਨ ਵਜੋਂ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਹੋਣਗੇ। ਜਦਕਿ ਗੈਸਟ ਆਫ ਆਨਰ ਵਜੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਕੁਲਦੀਪ ਸਿੰਘ ਵੈਦ ਹਾਜਰੀ ਲਗਵਾਉਣਗੇ। ਉਹਨਾਂ ਦੱਸਿਆ ਕਿ ਛਿੰਜ ਮੇਲੇ ਵਿਚ ਨਾਮਵਰ ਪਹਿਲਵਾਨ ਜੋਰ ਅਜਮਾਇਸ਼ ਕਰਨਗੇ। ਪਟਕੇ ਦੀ ਪਹਿਲੀ ਕੁਸ਼ਤੀ ਮਨਜੀਤ ਖੱਤਰੀ ਦਿੱਲੀ ਅਤੇ ਧਰਮਿੰਦਰ ਕੋਹਾਲੀ ਵਿਚਕਾਰ ਹੋਵੇਗੀ ਜਦਕਿ ਪਟਕੇ ਦੀ ਦੂਸਰੀ ਕੁਸ਼ਤੀ ਲੱਲੂ ਜੰਮੂ ਅਤੇ ਗਗਨ ਖਜਾਲਾ ਵਿਚਕਾਰ ਕਰਵਾਈ ਜਾਵੇਗੀ। ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਸਕੂਲੀ ਵਿਦਿਆਰਥੀਆਂ ਨੂੰ ਕਾਪੀਆਂ, ਕਿਤਾਬਾਂ, ਵਰਦੀਆਂ ਅਤੇ ਬੂਟ ਵੀ ਦਿਤੇ ਜਾਣਗੇ। ਲੋੜਵੰਦ ਵਿਦਿਆਰਥਣਾਂ ਨੂੰ ਸਾਇਕਲ, ਲੜਕੀਆਂ ਨੂੰ ਸਿਲਾਈ ਮਸ਼ੀਨਾਂ, ਅੰਗਹੀਣਾਂ ਨੂੰ ਟਰਾਈਸਾਈਕਲ ਅਤੇ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਮੁੱਖ ਮਹਿਮਾਨ ਆਪਣੇ ਕਰ ਕਮਲਾਂ ਨਾਲ ਕਰਗੇ।

NO COMMENTS