ਮੁਕਤਸਰ 9 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਬੁੱਧਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਲੰਬੀ ਪਿੰਡਾ ਦਾ ਦੌਰਾ ਕਰਨ ਪਹੁੰਚੇ। ਜਾਖੜ ਨੇ ਬਰਸਾਤ ਨਾਲ ਹੋਏ ਫਸਲਾਂ ਦੇ ਨੁਕਸਾਨ ਲਈ ਕੇਂਦਰ ਸਰਕਾਰ ਨੂੰ ਰੱਜ ਕੇ ਕੋਸਿਆ ਤੇ ਉਨ੍ਹਾਂ ਅਕਾਲੀ ਦਲ ‘ਤੇ ਨਿਸ਼ਾਨਾ ਸਾਧਿਆ।
ਜਾਖੜ ਨੇ ਕਿਹਾ ਕਿ ਕਾਂਗਰਸ ਦੀ ਮਨਮੋਹਨ ਸਿੰਘ ਸਰਕਾਰ ਨੇ ਆਪਣੇ ਕਾਰਜ ਕਾਲ ਦੌਰਾਨ 2246 ਕਰੋੜ ਰੁਪਏ ਡ੍ਰੇਨ ਨੂੰ ਸਿੱਧਾ ਕਰਨ ਲਈ ਦਿੱਤੇ ਸੀ ਪਰ ਉਹ ਪੈਸਾ ਅਕਾਲੀ ਸਰਕਾਰ ਨੇ ਪਤਾ ਨਹੀਂ ਕਿੱਥੇ ਵਰਤਿਆ। ਜਾਖੜ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਨੇ ਉਹ ਸਾਰਾ ਪੈਸਾ ਸੰਗਤ ਦਰਸ਼ਨ ‘ਚ ਖੁਰਦ ਬੁਰਦ ਕਰ ਦਿੱਤਾ। ਉਨ੍ਹਾਂ ਅਕਾਲੀ ਦਲ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਉਦੋਂ ਅਕਾਲੀ ਨੇ ਆਪਣੇ 10 ਸਾਲ ਦੇ ਕਾਰਜ ਕਾਲ ਦੌਰਾਨ ਇਸ ਸਮੱਸਿਆ ਨੂੰ ਹੱਲ ਕਿਉਂ ਨਹੀਂ ਕੀਤਾ।
ਜਾਖੜ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ ਡੀਸੀ ਸਾਹਿਬ ਨੂੰ ਫੌਰੀ ਤੌਰ ਤੇ ਹੁਕਮ ਦਿਤੇ ਹਨ ਕਿ ਇਲਾਕੇ ‘ਚ ਜੋ ਪਾਣੀ ਇੱਕਠਾ ਹੋਇਆ ਹੈ, ਇਸ ਨੂੰ ਜਲਦ ਕੱਢਿਆ ਜਾਏ।