ਬਾਦਲਾਂ ਦੀ ਰਿਹਾਇਸ਼ ਅੱਗੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ ਤਿੰਨ ਲੱਖ ਦਾ ਮੁਆਵਜ਼ਾ, ਸਰਕਾਰੀ ਨੌਕਰੀ ਦਾ ਭਰੋਸਾ

0
91

ਬਠਿੰਡਾ 19 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਖੇਤੀ ਬਿੱਲਾਂ ਨੂੰ ਲੈ ਕਿ ਕਿਸਾਨਾਂ ਅੰਦਰ ਰੋਹ ਲਗਾਤਾਰ ਜਾਰੀ ਹੈ।ਖੇਤੀ ਬਿੱਲਾਂ ਦੇ ਖਿਲਾਫ ਕਿਸਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ‘ਚ ਧਰਨਾ ਲਾਈ ਬੈਠੇ ਹਨ।ਇਹ ਧਰਨਾ 25 ਸਤੰਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ।ਬੀਤੇ ਕੱਲ੍ਹ ਧਰਨੇ ਦੌਰਾਨ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਚ ਹੀ ਇੱਕ ਕਿਸਾਨ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਗਈ ਸੀ।ਜਿਸਦੇ ਚੱਲਦੇ ਅੱਜ ਪ੍ਰਸ਼ਾਸਨ ਨੇ ਕਿਸਾਨ ਦੇ ਪਰਿਵਾਰਕ ਮੈਂਬਰ ਨਾਲ ਮੁਲਾਕਾਤ ਕਰ ਮੁਆਵਜ਼ੇ ਦਾ ਚੈੱਕ ਦਿੱਤਾ।

ਦਰਅਸਲ, ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ ਦੇ ਪ੍ਰੀਤਮ ਸਿੰਘ ( 65) ਪੁੱਤਰ ਬਚਨ ਸਿੰਘ ਨੇ ਬੀਤੇ ਦਿਨ ਪਿੰਡ ਬਾਦਲ ਵਿੱਚ ਬਾਦਲਾਂ ਦੇ ਘਰ ਮੁਹਰੇ ਸਲਫ਼ਾਸ ਖਾਧੀ ਸੀ।ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।ਬੁਜ਼ਰਗ ਕਿਸਾਨ ਦੀ ਮੌਤ ਮਗਰੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟੀਮ ਵਲੋਂ ਪੰਜਾਬ ਸਰਕਾਰ ਸਾਹਮਣੇ ਸਸਕਾਰ ਲਈ ਤਿੰਨ ਸ਼ਰਤਾਂ ਰੱਖੀਆਂ ਗਈਆਂ ਹਨ।ਮ੍ਰਿਤਕ ਦੇ ਪਰਿਵਾਰ ਸਿਰ ਚੜ੍ਹਿਆ ਸਾਰਾ ਸਰਕਾਰੀ ਅਤੇ ਪ੍ਰਾਈਵੇਟ ਕਰਜ਼ਾ ਮੁਆਫ਼ ਕੀਤਾ ਜਾਵੇ, ਸਰਕਾਰੀ ਨਿਯਮਾਂ ਅਨੁਸਾਰ 3 ਲੱਖ ਰੁਪਏ ਦੀ ਐਕਸਗਰੇਸੀਆ ਗਰਾਂਟ ਅਤੇ ਪਰਿਵਾਰ ਦੇ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।


ਅੱਜ ਮਾਨਸਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਮੇਤ ਬਠਿੰਡਾ ਅਤੇ ਮੁਕਤਸਰ ਦੇ ਡਿਪਟੀ ਕਮਿਸ਼ਨਰਾਂ ਨੇ ਮੀਟਿੰਗ ਵਾਸਤੇ ਜਥੇਬੰਦਕ ਆਗੂਆਂ ਨੂੰ ਬਠਿੰਡਾ ਦੇ ਪ੍ਰਬੰਧਕੀ ਕੰਪਲੈਕਸ ਵਿਖੇ ਬੁਲਾ ਕੇ ਪਰਿਵਾਰ ਨੂੰ ਤਿੰਨ ਲੱਖ ਰੁਪਏ ਦਾ ਚੈੱਕ ਦੇ ਦਿੱਤਾ ਅਤੇ ਕਿਸਾਨ ਦਾ ਸਾਰਾ ਕਰਜ਼ਾ ਮੁਆਫ ਕਰਨ ਤੇ ਸਿਹਮਤੀ ਬਣੀ ਹੈ।ਸਰਕਾਰੀ ਨੌਕਰੀ ਦੇਣ ਬਾਰੇ ਵੀ ਭਰੋਸਾ ਦਵਾਇਆ ਗਿਆ ਹੈ।

NO COMMENTS