-ਬਾਗਬਾਨੀ ਵਿਭਾਗ ਮਾਨਸਾ ਵੱਲੋਂ ਕਿਸਾਨਾਂ ਨੂੰ ਘਰ-ਘਰ ਸਬਜੀ ਪੈਕਟ ਬਣਾਕੇ ਖੁਦ ਵੇਚਣ ਲਈ ਕੀਤਾ ਪ੍ਰੇਰਿਤ

0
20

ਮਾਨਸਾ 15 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਲਗਾਏ ਗਏ ਕਰਫਿਊ/ ਲਾਕਡਾਊਨ ਦੌਰਾਨ ਕਿਸਾਨਾਂ ਨੂੰ ਵਿੱਤੀ ਸੰਕਟ ’ਚੋਂ ਕੱਢਣ ਲਈ ਡਾਇਰੈਕਟਰ ਬਾਗਬਾਨੀ ਵਿਭਾਗ ਮਾਨਸਾ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੂੰ ਆਪਣੀ ਸਬਜ਼ੀ ਖੁਦ ਪੈਕ ਕਰਕੇ ਘਰ-ਘਰ ਜਾ ਕੇ ਵੇਚਣ ਲਈ ਪ੍ਰੇਰਿਤ ਕੀਤਾ। ਡਾ. ਜਗਦੀਸ਼ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ, ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਡਾਇਰੈਕਟਰ ਬਾਗਬਾਨੀ ਪੰਜਾਬ, ਮੋਹਾਲੀ ਸ੍ਰੀਮਤੀ ਸ਼ੈਲਿੰਦਰ ਕੌਰ ਆਈ.ਐਫ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਗਬਾਨੀ ਵਿਭਾਗ ਮਾਨਸਾ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੂੰ ਆਪਣੀ ਸਬਜੀ ਦਾ ਖੁਦ ਘਰ-ਘਰ ਜਾ ਕੇ ਪੈਕ ਕਰਕੇ ਵੇਚਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਕਿਸਾਨਾਂ ਨੂੰ ਆਪਣੀ ਸਬਜੀ ਦਾ ਉਚਿਤ ਮੁੱਲ ਮਿਲ ਸਕੇ ਅਤੇ ਨਾਲ ਹੀ ਪਬਲਿਕ ਨੂੰ ਤਾਜਾ ਅਤੇ ਸਸਤੇ ਭਾਅ ਦੀ ਸਬਜੀ ਮਿਲ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਵਿੱਤੀ ਸੰਕਟ ‘ਚੋਂ ਨਿੱਕਲਣ ਲਈ ਕਿਸਾਨ ਖ਼ੁਦਮੁਖ਼ਤਿਆਰ ਹੋਣ।  ਇਸ ਸਬੰਧੀ ਡਾ. ਪਰਮੇਸ਼ਰ ਕੁਮਾਰ, ਬਾਗਬਾਨੀ ਵਿਕਾਸ ਅਫਸਰ, ਮਾਨਸਾ, ਡਾ. ਬਲਬੀਰ ਸਿੰਘ ਬਾਗਬਾਨੀ ਵਿਕਾਸ ਅਫਸਰ, ਬੁਢਲਾਡਾ ਵੱਲੋਂ ਪਿੰਡ ਬੁੱਰਜ ਢਿੱਲਵਾਂ, ਸਰਦੂਲੇਵਾਲਾ, ਸਾਧੂਵਾਲਾ, ਫੂਸ ਮੰਡੀ, ਦੁੱਲੋਵਾਲ, ਮੀਰਪੁਰ ਖੁਰਦ ਆਦਿ ਦੇ ਕਿਸਾਨਾਂ ਨੂੰ ਸਬਜੀ ਦੇ ਪੈਕਟ ਬਣਾਕੇ ਘਰ-ਘਰ ਸਪਲਾਈ ਕਰਨ ਲਈ ਜਾਣਕਾਰੀ ਦਿੱਤੀ ਗਈ। ਵਿਭਾਗ ਦੀ ਇਸ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਵੱਖ ਵੱਖ ਪਿੰਡਾਂ ਦੇ ਪੰਜ ਕਿਸਾਨਾਂ ਵੱਲੋਂ ਘਰ-ਘਰ ਸਬਜੀ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

NO COMMENTS