*ਬਹੁਤ ਕੌਮੀ ਕੰਪਨੀਆਂ ਤੇ ਪੁੰਜੀਪਤੀ ਘਰਾਣਿਆਂ ਤੋਂ ਆਰਥਿਕ ਲੁੱਟ ਮੁਕਤ ਸਮਾਜ ਦੀ ਸਿਰਜਣਾ ਲਈ ਸ਼ਹੀਦਾਂ ਦੀ ਸੋਚ ਨੂੰ ਅਪਣਾਉਣ ਦੀ ਲੋੜ।-ਚੋਹਾਨ*

0
6

ਕਾਮਰੇਡ ਧਰਮ ਸਿੰਘ ਫੱਕਰ ਦੀ 2 ਦਸੰਬਰ ਦੀ ਬਰਸੀ ਦੀਆਂ ਤਿਆਰੀਆਂ ਜ਼ੋਰਾਂ ਤੇ।
ਮਾਨਸਾ (। )ਮੁਜਾਰਾ ਲਹਿਰ ਦੇ ਮੋਢੀ, ਉਘੇ ਸੁਤੰਤਰਤਾ ਸੰਗਰਾਮੀਏ, ਮਹਾਨ ਕਮਿਊਨਿਸਟ ਤੇ ਸਾਬਕਾ ਵਿਧਾਇਕ ਕਾਮਰੇਡ ਧਰਮ ਸਿੰਘ ਫੱਕਰ ਦੀ 51 ਵੀਂ ਬਰਸੀ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਕੀਤੀਆਂ ਜਾ ਰਹੀਆਂ ਹਨ। ਤਿਆਰੀ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਬਹੁ ਕੌਮੀ ਕੰਪਨੀਆਂ ਤੇ ਪੁੰਜੀਪਤੀ ਘਰਾਣਿਆਂ ਤੋਂ ਦੇਸ਼ ਦੀ ਆਰਥਿਕ ਲੁੱਟ ਮੁਕਤ ਸਮਾਜ ਦੀ ਸਿਰਜਣਾ ਕਰਨ ਲਈ ਸ਼ਹੀਦਾਂ ਦੀ ਸੋਚ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ। ਕਿਉਂਕਿ ਸਤਾਧਾਰੀ ਹਾਕਮਾਂ ਨੇ ਦੇਸ਼ ਨੂੰ ਹਰ ਪੱਖੋਂ ਆਰਥਿਕ, ਸਮਾਜਿਕ ਤੇ ਰਾਜਸੀ ਤੌਰ ਤੇ ਕਮਜੋਰ ਕਰਕੇ ਧਾਰਮਿਕ ਵੰਡੀਆਂ ਪਾ ਰਹੇ ਹਨ।
ਦੇਸ਼ ਦਿਨ ਪਰ ਕਮਜ਼ੋਰ ਹੋ ਰਿਹਾ ਹੈ, ਸਰਮਾਏਦਾਰੀ ਦਾ ਗਲਵਾ ਤੇ ਜਕੜ ਵਧ ਰਹੀ ਹੈ। ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਸਾਡੇ ਸ਼ਹੀਦਾਂ ਦੇ ਉਲਟ ਪ੍ਰੋਗਰਾਮ ਬਣਾਏ ਜਾ ਰਹੇ ਹਨ। ਅੱਜ ਦੇਸ਼ ਨੂੰ ਆਰਥਿਕ ਲੀਹਾਂ ਤੇ ਤੋਰਨ ਲਈ ਨਿਰੰਤਰ ਤੌਰ ਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨੋਜਵਾਨ ਪੀੜੀ ਨੂੰ ਜਾਗਰੁਕ ਕਰਨਾ ਚਾਹੀਦਾ ਹੈ।
ਸਬ ਡਵੀਜ਼ਨ ਸਕੱਤਰ ਕਾਮਰੇਡ ਰੂਪ ਸਿੰਘ ਢਿੱਲੋਂ ਨੇ ਬਰਸੀ ਦੀ ਸਫਲਤਾ ਲਈ ਵੱਡੀ ਗਿਣਤੀ ਵਿੱਚ 2 ਦਸੰਬਰ ਨੂੰ ਕਾਮਰੇਡ ਫੱਕਰ ਦੇ ਜੱਦੀ ਪਿੰਡ ਦਲੇਲ ਸਿੰਘ ਵਾਲਾ ਪੁੱਜਣ ਦੀ ਅਪੀਲ ਕੀਤੀ।
ਇਸ ਮੌਕੇ ਗੁਰਦਿਆਲ ਸਿੰਘ, ਗੁਰਦੇਵ ਸਿੰਘ, ਕ੍ਰਿਸ਼ਨ ਸ਼ਰਮਾ, ਸੁਖਦੇਵ ਭੱਠਲ, ਗੁਲਜ਼ਾਰ ਖ਼ਾਂ, ਗੋਰਾ ਸਿੰਘ, ਦਰਸ਼ਨ ਸਿੰਘ, ਬਿੱਕਰ ਸਿੰਘ ਤੇ ਕੁਲਵੰਤ ਸਿੰਘ ਆਦਿ ਆਗੂ ਸ਼ਾਮਲ ਸਨ।
ਜਾਰੀ ਕਰਤਾ

NO COMMENTS