*ਬਹਿਣੀਵਾਲ ਵਿੱਚ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਰੋਸਮਈ ਧਰਨਾ*

0
27

ਮਾਨਸਾ 27ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ):   ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਲਿਆਂਦੇ ਗਏ ਕਾਲੇ ਕਾਨੂੰਨਾਂ ਖ਼ਿਲਾਫ਼ ਸੰਯੁਕਤ ਮੋਰਚੇ ਵੱਲੋਂ ਭਾਰਤ ਬੰਦ ਦੌਰਾਨ ਅੱਜ ਮਾਨਸਾ ਜ਼ਿਲ੍ਹੇ ਵਿੱਚ ਵੀ ਇਸ ਦਾ ਅਸਰ ਵੇਖਣ ਲਈ ਮਿਲਿਆ ।ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਵਾਲ ਵਿੱਚ ਸੰਯੁਕਤ ਮੋਰਚੇ ਵਿੱਚ ਸ਼ਾਮਲ ਕਿਸਾਨ ਯੂਨੀਅਨਾਂ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਅਤੇ ਪਿੰਡਾਂ ਦੇ ਲੋਕਾਂ ਨੇ ਭਾਰੀ ਹਾਜ਼ਰੀ ਦਰਜ ਕਰਵਾਈ । ਇਸ ਮੌਕੇ ਸੰਬੋਧਨ ਕਰਦਿਆਂ  ਭਾਰਤੀ ਕਿਸਾਨ ਯੂਨੀਅਨ ਮਾਨਸਾ ਜ਼ਿਲ੍ਹਾ ਜਨਰਲ ਸਕੱਤਰ ਕਾਕਾ ਸਿੰਘ ਅਕਲੀਆ ਤਲਵੰਡੀ, ਮਲਕੀਤ ਸਿੰਘ ਜੇੈਲਦਾਰ ਸਾਬਕਾ ਪੰਚ, ਪਾਲਾ ਸਿੰਘ ਪ੍ਰਧਾਨ ਚਹਿਲਾਂਵਾਲੀ ,ਦਰਸ਼ਨ ਸਿੰਘ ਪ੍ਰੈੱਸ ਸਕੱਤਰ ਚਹਿਲਾਂਵਾਲੀ ਸਟੂਡੈਂਟ ਗੁਰਮਤਿ ਕਾਲਜ ਚਹਿਲਾਂਵਾਲੀ ਭਾਰਤੀ ਕਿਸਾਨ  ਯੁਨੀਅਨ ਡਕੌਂਦਾ ,ਬਲਾਕ ਪ੍ਰਧਾਨ ਮਨਜੀਤ ਸਿੰਘ ਉਲਕ, ਪ੍ਰਧਾਨ ਬੱਗੀ ਸਿੰਘ ਬਹਿਣੀਵਾਲ ,ਬੰਟੀ ਸਿੰਘ ਬਹਿਣੀਵਾਲ, ਮੱਖਣ ਸਿੰਘ ਉੱਡਤ ਬਲਾਕ ਪ੍ਰੈੱਸ ਸਕੱਤਰ ਧਿੰਗੜ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਬਾਬੂ ਸਿੰਘ ਬਲਾਕ ਪ੍ਰਧਾਨ ,ਮੰਗਾ ਸਿੰਘ ਧਿੰਗੜ ਜਰਨਲ ਸਕੱਤਰ ਹੈਪੀ ਸਿੰਘ ਝਿੰਗੜ ਆਦਿ ਹਾਜ਼ਰ ਸਨ।

NO COMMENTS