*ਬਸੰਤ ਪੰਚਮੀ ਮੌਕੇ ਲਗਾਇਆ ਪੀਲੇ ਮਿੱਠੇ ਚਾਵਲਾ ਦਾ ਭੰਡਾਰਾ*

0
59

ਮਾਨਸਾ 2 ਫਰਵਰੀ  (ਸਾਰਾ ਯਹਾਂ/ਮੁੱਖ ਸੰਪਾਦਕ)

ਬਸੰਤ ਪੰਚਮੀ ਦਾ ਤਿਉਹਾਰ ਪੰਜਾਬ ਵਿੱਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਪਵਿੱਤਰ ਤਿਉਹਾਰ ਮੌਕੇ ਅਗਰਵਾਲ ਸਭਾ ਮਾਨਸਾ ਵਲੋਂ ਪ੍ਰਧਾਨ ਪ੍ਰਸ਼ੋਤਮ ਬਾਂਸਲ ਦੀ ਅਗਵਾਈ ਹੇਠ ਮਿੱਠੇ ਪੀਲੇ ਚਾਵਲਾਂ ਦਾ ਲੰਗਰ ਲਗਾਇਆ ਗਿਆ।ਇਹ ਜਾਣਕਾਰੀ ਦਿੰਦਿਆਂ ਅਗਰਵਾਲ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਪਿੰਕਾ ਅਤੇ ਵਿੱਤ ਸਕੱਤਰ ਮਾਸਟਰ ਤੀਰਥ ਸਿੰਘ ਮਿੱਤਲ ਨੇ ਦੱਸਿਆ ਕਿ ਅਗਰਵਾਲ ਸਭਾ ਮਾਨਸਾ ਵਲੋਂ ਹਰੇਕ ਧਾਰਮਿਕ ਮਹੱਤਤਾ ਵਾਲੇ ਦਿਵਸ ਨੂੰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅੱਜ ਬਸੰਤ ਪੰਚਮੀ ਮੌਕੇ ਵੀ ਸ਼੍ਰੀ ਸ਼ਿਵ ਤ੍ਰਿਵੈਣੀ ਮੰਦਰ ਵਿਖੇ ਮੁੱਖ ਪੁਜਾਰੀ ਪੰਡਿਤ ਸੱਤਪਾਲ ਸ਼ਰਮਾ ਜੀ ਵਲੋਂ ਪੂਜਾ ਅਰਚਨਾ ਕਰਨ ਉਪਰੰਤ ਚਾਵਲਾ ਦਾ ਲੰਗਰ ਅਗਰਵਾਲ ਸਭਾ ਦੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਵਰਤਾਇਆ ਗਿਆ ਹੈ। ਇਸ ਮੌਕੇ ਵਧਾਈ ਦਿੰਦਿਆਂ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਦੱਸਿਆ ਕਿ ਬਹਾਰ ਰੁੱਤ ਨਾਲ ਸਬੰਧਤ ਇਹ ਪ੍ਰਸਿੱਧ ਤਿਉਹਾਰ ਹੈ ਜੋ ਕਿ ਮਾਘ ਦੇ ਸੁਦੀ ਪੰਜ ਨੂੰ ਮਣਾਇਆ ਜਾਂਦਾ ਹੈ ।ਇਸ ਦਿਨ ਲੋਕ ਪੀਲੇ ਕਪੜੇ ਪਹਿਣਦੇ ਹਨ ਅਤੇ ਘਰਾਂ ਵਿੱਚ ਵੀ ਪੀਲੇ ਮਿੱਠੇ ਚਾਵਲ ਬਣਾਉਂਦੇ ਹਨ। ਇਸ ਦਿਨ ਵੱਡੇ ਸਪੀਕਰਾਂ ਤੇ ਗਾਣੇ ਲਗਾਕੇ ਪਤੰਗ ਬਾਜ਼ੀ ਕਰਦਿਆਂ ਲੋਕ ਘਰਾਂ ਦੀਆਂ ਛੱਤਾਂ ਤੇ ਦਿਖਾਈ ਦਿੰਦੇ ਹਨ ਅਤੇ ਹਰ ਪਾਸੇ ਖੁਸ਼ੀ ਦਾ ਮਾਹੌਲ ਨਜ਼ਰ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਮੁਸਲਮਾਨ ਭਾਈਚਾਰੇ ਵਿੱਚ ਇਸ ਤਿਉਹਾਰ ਦੀ ਸ਼ੁਰੂਆਤ ਨਿਜ਼ਾਮੁਦੀਨ ਔਲੀਯਾ ਨੇ ਕੀਤੀ ਸੀ।

ਇਸ ਮੌਕੇ ਮਾਸਟਰ ਰੂਲਦੂ ਰਾਮ ਬਾਂਸਲ,ਰਜੇਸ਼ ਪੰਧੇਰ,ਕਿ੍ਸ਼ਨ ਬਾਂਸਲ,ਓਮ ਪ੍ਰਕਾਸ਼ ਜਿੰਦਲ,ਅਮਰਨਾਥ ਗਰਗ, ਸੁਰਿੰਦਰ ਲਾਲੀ,ਬਿੰਦਰਪਾਲ ਗਰਗ,ਆਰ.ਸੀ.ਗੋਇਲ,ਓਮ ਪ੍ਰਕਾਸ਼ ਮਾਸਟਰ, ਰਾਮਦਾਸ ਫੱਤਾ, ਰਾਜ ਨਰਾਇਣ ਕੂਕਾ, ਹੁਕਮ ਚੰਦ ਬਾਂਸਲ, ਵਿਨੋਦ ਕੁਮਾਰ ਮਿੰਟੂ ਸਮੇਤ ਮੈਂਬਰ ਹਾਜ਼ਰ ਸਨ।

NO COMMENTS