*ਬਸੰਤ ਪੰਚਮੀ ਤੇ ਰਾਹਗੀਰਾਂ ਲਈ ਲੰਗਰ ਲਗਾਇਆ*

0
114

ਮਾਨਸਾ 14 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ)ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਵਲੋਂ ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ਮੌਕੇ ਪ੍ਰਧਾਨ ਸੁਖਪਾਲ ਬਾਂਸਲ ਦੀ ਅਗਵਾਈ ਹੇਠ ਸ਼ਕਤੀ ਭਵਨ ਮੰਦਰ ਮਾਨਸਾ ਵਿਖੇ ਸ਼੍ਰੀ ਰਾਮਾਇਣ ਦਾ ਪਾਠ ਕੀਤਾ ਗਿਆ ਅਤੇ ਭੋਗ ਪਾਉਣ ਉਪਰੰਤ ਹਵਨ ਯੱਗ ਕਰਨ ਤੋਂ ਬਾਅਦ ਕੜੀ ਚਾਵਲ ਦਾ ਭੰਡਾਰਾ ਲੱਲੂਆਣਾ ਰੋਡ ਤੇ ਵਰਤਿਆ ਗਿਆ।
ਇਹ ਜਾਣਕਾਰੀ ਦਿੰਦਿਆਂ ਪ੍ਰਵੀਨ ਟੋਨੀ ਸ਼ਰਮਾਂ ਨੇ ਦੱਸਿਆ ਕਿ ਜਿੱਥੇ ਅੱਜ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਉਸ ਦੇ ਨਾਲ ਹੀ ਮੰਦਰ ਸ਼੍ਰੀ ਸ਼ਕਤੀ ਭਵਨ ਵਿਖੇ ਮੂਰਤੀ ਸਥਾਪਨਾ ਦਿਵਸ ਵੀ ਹਰ ਸਾਲ ਅੱਜ ਦੇ ਦਿਨ ਮਨਾਇਆ ਜਾਂਦਾ ਹੈ।
ਇਸ ਮੌਕੇ ਮਹੰਤ ਵਿਜੇ ਕਮਲ, ਅਨਿਲ ਸਿੰਗਲਾ, ਗੌਰਵ ਬਜਾਜ, ਵਿੱਕੀ ਸ਼ਰਮਾਂ, ਲਛਮਣ ਦਾਸ, ਈਸ਼ਵਰ ਗੋਇਲ,ਬੱਬੀ ਗੋਇਲ, ਸੁਰੇਸ਼ ਜਿੰਦਲ, ਐਡਵੋਕੇਟ ਆਤਮਾ ਰਾਮ, ਮੋਹਨ ਸੋਨੀ, ਬਿੰਦਰਪਾਲ ਗਰਗ ਸਮੇਤ ਮੈਂਬਰਾਂ ਨੇ ਸਹਿਯੋਗ ਕਰਕੇ ਲੰਗਰ ਸੇਵਾ ਕੀਤੀ।

NO COMMENTS