*ਬਸੰਤ ਨਵਰਾਤਰਿਆਂ ਦੇ ਦੂਸਰੇ ਪਵਿੱਤਰ ਦਿਨ ਮਾਂ ਭਗਵਤੀ ਜੀ ਦੇ ਅਲੌਕਿਕ ਦੂਜੇ ਸਰੂਪ ਸ਼੍ਰੀ ਬ੍ਰਹਮਚਾਰਿਣੀ ਜੀ ਦੀ ਪੂਜਾ ਦਾ ਵਿਧਾਨ ਹੈ*

0
47

03,ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ) : ਇਸ ਮਹਾਂਸ਼ਕਤੀ ਜੀ ਦੀ ਅਰਾਧਨਾ ਕਰਨ ਨਾਲ ਤਪ ਸ਼ਕਤੀ, ਸਦਾਚਾਰ ਸੰਜਮ ਅਤੇ ਹਰ ਖੇਤਰ ਵਿੱਚ ਜਿੱਤ ਦੀ ਪ੍ਰਾਪਤੀ ਹੁੰਦੀ ਹੈ। ਦੇਵੀ ਮਾਂ ਦੇ ਇਸ ਪਾਵਨ ਸਰੂਪ ਦੀ ਪੂਜਾ ਅੱਜ ਸ਼ਰਧਾ ਅਤੇ ਭਗਤੀ ਭਾਵ ਨਾਲ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਨ-ਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਕੀਤੀ ਗਈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਚੇਅਰਮੈਨ ਵਰੁਣ ਬਾਂਸਲ ਵੀਣੂ ਨੇ ਦੱਸਿਆ ਕਿ ਅੱਜ ਦਾ ਇਹ ਪਵਿੱਤਰ ਪੂਜਨ ਉੱਘੇ ਸਮਾਜ ਸੇਵਕ,ਮਾਨਸਾ ਸ਼ਹਿਰ ਦੇ ਪਹਿਲੇ ਖ਼ੂਨਦਾਨੀ ਪਰਿਵਾਰ ਸ਼੍ਰੀ ਸੰਜੀਵ ਕੁਮਾਰ ਪਿੰਕਾ ਜੀ ਨੇ ਆਪਣੀ ਧਰਮ ਪਤਨੀ ਸ਼੍ਰੀਮਤੀ ਹੇਮਾਂ ਗੁਪਤਾ ਜੀ ਨਾਲ ਸ਼ਰਧਾ ਅਤੇ ਭਗਤੀਭਾਵ ਨਾਲ ਕਰਵਾਇਆ।
ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਦੇ ਅਹੁਦੇਦਾਰਾਂ ਨੇ ਪਿੰਕਾ ਜੀ ਨੂੰ ਨਾਰੀਅਲ ਚੁੰਨਰੀ ਦੇ ਕੇ ਸਨਮਾਨਿਤ ਕੀਤਾ ਗਿਆ।
ਪੂਜਨ ਉਪੰਰਤ ਬੋਲਦਿਆਂ ਪਿੰਕਾ ਜੀ ਨੇ ਦੱਸਿਆ ਕਿ ਖ਼ੂਨਦਾਨ ਹਰੇਕ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ ਕਰਦੇ ਰਹਿਣਾ ਚਾਹੀਦਾ ਹੈ, ਇਸ ਨਾਲ ਸਰੀਰ ਵਿਚ ਕੋਈ ਕਮਜ਼ੋਰੀ ਨਹੀਂ ਆਉਂਦੀ, ਸਗੋਂ ਖ਼ੂਨਦਾਨ ਕਰਨ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ਚੋਂ ਬਚਾਇਆ ਜਾ ਸਕਦਾ ਹੈ।
ਉਨ੍ਹਾਂ ਜਿਉਂਦੇ- ਜਿਉਂਦੇ ਖ਼ੂਨ ਦਾਨ ਅਤੇ ਫ਼ਾਨੀ ਸੰਸਾਰ ਤੋਂ ਜਾਂਦੇ ਜਾਂਦੇ ਸਰੀਰ ਦਾਨ ਕਰਨਾ ਚਾਹੀਦਾ ਹੈ।


ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਹਨਾਂ ਦੇ ਸਤਿਕਾਰਯੋਗ ਪਿਤਾ ਐੱਸ.ਡੀ.ਓ ਸ਼੍ਰੀ ਆਰ.ਕੇ. ਸਿੰਗਲਾ ਜੀ ਨੇ ਮਰਨ ਉਪਰੰਤ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਦਿੱਤਾ ਸੀ।
ਇਸ ਮੌਕੇ ਮੰਡਲ ਦੇ ਪ੍ਰਧਾਨ ਰਾਮ ਲਾਲ ਸ਼ਰਮਾ, ਸ਼੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਮਾਨਸਾ ਦੇ ਪ੍ਰਧਾਨ ਇੰਦਰਸੈਨ ਅਕਲੀਆਂ, ਸਮਾਜ ਸੇਵਕ ਭੋਜ ਰਾਜ ਗੋਇਲ, ਅੰਮ੍ਰਿਤ ਕੁਮਾਰ ਆਦਿ ਹਾਜ਼ਰ ਸਨ।

NO COMMENTS