ਬਸਪਾ ਆਗੂਆਂ ਨੇ ਜਿਲ੍ਹਾ ਪ੍ਧਾਨ ਗੁਰਦੀਪ ਮਾਖਾ ਵਿਰੁੱਧ ਬੇਭਰੋਸਗੀ ਦਾ ਮਤਾ ਪਾਇਆ

0
38

ਬੁਢਲਾਡਾ,14,ਮਾਰਚ (ਸਾਰਾ ਯਹਾਂ /ਅਮਨ ਮਹਿਤਾ) ਪਿਛਲੇ ਦਿਨੀ ਬਹੁਜਨ ਸਮਾਜ ਪਾਰਟੀ ਬੁਢਲਾਡਾ ਦੀ ਬਲਾਕ ਕਮੇਟੀ ਭੰਗ ਕਰਨ ਵਿਰੁੱਧ ਇਕੱਠੇ ਹੋਏ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਜਿਲ੍ਹਾ ਪ੍ਧਾਨ ਗੁਰਦੀਪ ਸਿੰਘ ਮਾਖਾ ਅਤੇ ਜੰਟਾ ਸਿੰਘ ਭੀਖੀ ਖਿਲਾਫ ਬੇਭਰੋਸਗੀ ਦਾ ਮਤਾ ਪਾਇਆ ਹੈ। ਗੁਰੂਦੁਆਰਾ ਸ਼੍ਰੀ ਗੂਰੁ ਰਵਿਦਾਸ ਵਿਖੇ ਬੁਢਲਾਡਾ ਅਤੇ ਮਾਨਸਾ ਹਲਕਿਆਂ ਦੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਮ ਲਾਲ ਮਹਿਮਾ, ਕੁੰਡਾ ਸਿੰਘ, ਮੱਖਣ ਟੇਲਰ, ਰੁਲਦੂ ਸੁਚੰਦ, ਸੱਤਪਾਲ ਸਿੰਘ ਕੋਕੀ, ਅਵਤਾਰ ਸਿੰਘ ਕਟਾਰੀਆ, ਬੋਗਾ ਸਿੰਘ, ਮਿੱਠਾ ਸਿੰਘ ਗੁਰਨੇ ਕਲਾ, ਗੁਰਮੇਲ ਸਿੰਘ ਬੋੜਾਵਾਲ, ਅਮਰੀਕ ਸਿੰਘ, ਮੁਨਸ਼ੀ ਸਿੰਘ ਆਗੂਆਂ ਅਤੇ ਵਰਕਰਾਂ ਨੇ ਕਿਹਾ ਕਿ ਪਿਛਲੇ ਦਿਨੀ ਜਿਲ੍ਹਾ ਪ੍ਧਾਨ ਮਾਖਾ ਵੱਲੋਂ ਪਾਰਟੀ ਦੀ ਬੁਢਲਾਡਾ ਬਲਾਕ ਇਕਾਈ ਭੰਗ ਕਰਕੇ ਵਰਕਰਾਂ ਦੀ ਸਹਿਮਤੀ ਤੋਂ ਬਿਨਾਂ ਨਵੀਂ ਕਮੇਟੀ ਗਠਿਤ ਕਰਨ ਵਿਰੁੱਧ ਵਰਕਰਾਂ ਚ ਭਾਰੀ ਰੋਸ ਹੈ। ਆਗੂਆਂ ਨੇ ਕਿਹਾ ਕਿ ਜੇਕਰ ਪਾਰਟੀ ਹਾਈ ਕਮਾਂਡ ਵੱਲੋਂ ਮਸਲੇ ਦੀ ਗੰਭੀਰਤਾ ਨੂੰ ਸਮਝ ਕੇ ਕੋਈ ਫੈਸਲਾ ਨਾ ਲਿਆ ਤਾਂ ਬਸਪਾ ਦੇ ਦੋਵੇਂ ਹਲਕਿਆਂ ਦੇ ਵੱਡੀ ਗਿਣਤੀ ਆਗੂ ਅਤੇ ਵਰਕਰ ਕੋਈ ਸਖਤ ਫੈਸਲਾ ਲੈਣ ਲਈ ਮਜ਼ਬੂਰ ਹੋਣਗੇ, ਜੋ ਪਾਰਟੀ ਲਈ ਖਾਤਕ ਸਿੱਧ ਹੋਵੇਗਾ। ਉਨ੍ਹਾਂ ਪਾਰਟੀ ਹਾਈ ਕਮਾਂਡ ਤੋਂ ਮੰਗ ਕੀਤੀ ਕਿ ਇਸ ਨਿੱਜਵਾਚਕ ਦੀ ਨੀਤੀ ਨੂੰ ਖਤਮ ਕਰਕੇ ਪਾਰਟੀ ਮਜ਼ਬੂਤੀ ਲਈ ਕੰਮ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਦੀ ਗੱਲ ਸੁਣੀ ਜਾਵੇ ਤਾਂ ਜੋ ਪਾਰਟੀ ਨੂੰ ਹੋਰ ਅੱਗੇ ਵਧਾਇਆ ਜਾ ਸਕੇ। ਇਸ ਸਬੰਧੀ ਜਿਲ੍ਹਾ ਪ੍ਧਾਨ ਗੁਰਦੀਪ ਸਿੰਘ ਮਾਖਾ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾਂ ਕਿ ਜੋ ਪਾਰਟੀ ਦਾ ਅਨੁਸ਼ਾਸ਼ਨ ਭੰਗ ਕਰੇਗਾ, ਇਹਨਾਂ ਕਹਿ ਕੇ ਉਹਨਾਂ ਫੋਨ ਕੱਟ ਦਿੱਤਾ। ਇਸ ਸਬੰਧੀ ਸੂਬਾਈ ਪ੍ਧਾਨ ਜਸਵੀਰ ਸਿੰਘ ਗੜੀ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਇਸ ਮਸਲੇ  ਸਬੰਧੀ ਅਣਜਾਣਤਾ ਪ੍ਗਟਾਉਦਿਆ ਕਿਹਾ ਕਿ ਜੇਕਰ ਮੇਰੇ ਧਿਆਨ ‘ਚ ਮਾਮਲਾ ਆਇਆ ਤੇ ਰਿਪੋਰਟ ਮਗਵਾ ਕੇ  ਇਸ ਸਬੰਧੀ ਕੁਝ ਕਿਹਾ ਜਾਵੇਗਾ।

NO COMMENTS