*ਬਲੱਡ ਸੈਂਟਰਾਂ ਚ ਆ ਰਹੀ ਖੂਨ ਦੀ ਕਿੱਲਤ ਨੂੰ ਪੂਰਾ ਕਰਨ ਲਈ ਹਰੇਕ ਤੰਦਰੁਸਤ ਵਿਅਕਤੀ ਖੂਨਦਾਨ ਕਰੇ:ਸੰਜੀਵ ਪਿੰਕਾ*

0
31

ਮਾਨਸਾ 11 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)ਅੱਤ ਦੀ ਗਰਮੀ ਦੇ ਚਲਦਿਆਂ ਬਲੱਡ ਸੈਂਟਰਾਂ ਵਿੱਚ ਖੂਨ ਦੀ ਕਿੱਲਤ ਚਲ ਰਹੀ ਹੈ ਜਿਸ ਨੂੰ ਪੂਰਾ ਕਰਨ ਲਈ ਬਲੱਡ ਸੈਂਟਰਾਂ ਦੇ ਸਟਾਫ਼ ਮੈਂਬਰਾਂ ਵੱਲੋਂ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਰਾਬਤਾ ਕਰਕੇ ਮਰੀਜ਼ਾਂ ਲਈ ਖੂਨ ਮੁਹਈਆ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਦਿੰਦਿਆਂ ਖੂਨਦਾਨੀ ਪ੍ਰੇਰਕ ਸੰਜੀਵ ਪਿੰਕਾ ਨੇ ਦੱਸਿਆ ਕਿ ਅੱਜ ਡਾਇਲਸਿਸ ਦੇ ਇੱਕ ਮਰੀਜ਼ ਲਈ ਜ਼ਰੂਰਤ ਪੈਣ ਤੇ ਅਪੈਕਸ ਕਲੱਬ ਮਾਨਸਾ ਦੇ ਮੈਂਬਰਾਂ ਨੇ ਬੀ ਪਾਜ਼ਿਟਿਵ ਬਲੱਡ ਗਰੁੱਪ ਦਾ ਖੂਨਦਾਨ ਕਰਕੇ ਮਰੀਜ਼ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰੇਕ ਤੰਦਰੁਸਤ ਵਿਅਕਤੀ ਜੋ ਅਠਾਰਾਂ ਸਾਲ ਦੀ ਉਮਰ ਤੋਂ ਵੱਧ ਹੈ ਅਤੇ ਉਸਦਾ ਭਾਰ ਪੰਤਾਲੀ ਕਿਲੋ ਤੋਂ ਵੱਧ ਹੈ ਨੇੜੇ ਦੇ ਬਲੱਡ ਸੈਂਟਰ ਚ ਜਾ ਕੇ ਖੂਨਦਾਨ ਕਰੇ ਤਾਂ ਕਿ ਥੈਲੇਸੀਮੀਆ ਦੀ ਬੀਮਾਰੀ ਨਾਲ ਪੀੜਤ ਬੱਚਿਆਂ, ਗਰਭਵਤੀ ਔਰਤਾਂ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਦੇ ਮਰੀਜ਼ਾਂ ਲਈ ਆ ਰਹੀ ਖੂਨ ਦੀ ਕਿੱਲਤ ਨੂੰ ਪੂਰਾ ਕੀਤਾ ਜਾ ਸਕੇ। ਬਲੱਡ ਕੌਂਸਲਰ ਅਮਨਦੀਪ ਸਿੰਘ ਨੇ ਦੱਸਿਆ ਕਿ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮਰੀਜ਼ਾਂ ਲਈ ਖੂਨ ਦਾ ਪ੍ਰਬੰਧ ਕਰਨ ਲਈ ਬਲੱਡ ਬੈਂਕ ਦਾ ਸਾਰਾ ਸਟਾਫ ਹਮੇਸ਼ਾ ਯਤਨਸ਼ੀਲ ਹੈ ਇਸ ਲਈ ਸਵੈਇੱਛਕ ਖੂਨਦਾਨੀਆਂ ਅਤੇ ਸਮਾਜਸੇਵੀ ਸੰਸਥਾਵਾਂ ਵਲੋਂ ਸਹਿਯੋਗ ਵੀ ਮਿਲ ਰਿਹਾ ਹੈ।
ਇਸ ਮੌਕੇ ਮਾਸਟਰ ਸਤੀਸ਼ ਗਰਗ, ਕਮਲ ਗਰਗ, ਅੰਕੁਸ਼ ਸਿੰਗਲਾ, ਲਖਵੀਰ ਸਿੰਘ ਸਮੇਤ ਮੈਂਬਰ ਹਾਜ਼ਰ ਸਨ

NO COMMENTS