ਬਲੱਡ ਬੈਂਕ ਲਈ ਸਹਾਰਾ ਬਣੇ ਡੇਰਾ ਸ਼ਰਧਾਲੂ , 174 ਯੂਨਿਟ ਖੂਨਦਾਨ

0
84

ਮਾਨਸਾ, 24 ਮਈ  (ਸਾਰਾ ਯਹਾ/ ਬਲਜੀਤ ਸ਼ਰਮਾ ) : ਜਿੱਥੇ ਵਿਸ਼ਵ ਪੱਧਰ ਉੱਤੇ ਕਰੋਨਾ ਵਾਇਰਸ ( ਕੋਵਿਡ 19 ) ਨੇ ਪੁਰੇ ਸੰਸਾਰ ਭਰ ਨੂੰ ਆਪÎਣੀ
ਚਪੇਟ ਵਿੱਚ ਲੈ ਪੁਰੇ ਸੰਸਾਰ ਦੀ ਅਰਥ ਵਿਵਸਥਾ ਨੂੰ ਰੋਕ ਦਿੱਤਾ ਹੈ ਉਸ ਦੇ ਬਾਵਜੂਦ ਵੀ
ਡੇਰਾ ਸੱਚਾ ਸੋਦਾ ਦੇ ਸੇਵਾਦਾਰਾ ਵੱਲੋਂ ਮਾਨਵਤਾ ਦੀ ਸੇਵਾ ਵਿੱਚ ਕੋਈ ਕਮੀ ਨਜਰ
ਨਹੀ ਆ ਰਹੀ । ਡੇਰਾ ਸੱਚਾ ਸੌਦਾ ਸਰਸਾ ਦੇ ਜ਼ਿਲ੍ਹਾ ਮਾਨਸਾ ਦੇ ਵੱਖ-ਵੱਖ ਬਲਾਕਾਂ ਦੇ
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ 174 ਯੂਨਿਟ
ਖੂਨਦਾਨ ਕੀਤਾ। ਇਸ ਮੌਕੇ ਖੂਨਦਾਨੀਆਂ ‘ਚ ਖੂਨਦਾਨ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੂੰ
ਮਿਲਿਆ ਜਿਸਦੇ ਸਿੱਟੇ ਵਜੋਂ ਖੂਨਦਾਨੀ ਸਵੇਰੇ 8 ਵਜੇ ਹੀ ਸਿਵਲ ਹਸਪਤਾਲ ਮਾਨਸਾ
ਵਿਖੇ ਪੁੱਜਣੇ ਸ਼ੁਰੂ ਹੋ ਗਏ ਸਨ।
ਇਸ ਮੌਕੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੇ ਆਪਣੀ ਜ਼ਰੂਰਤ ਮੁਤਾਬਿਕ 174 ਯੂਨਿਟ
ਖੂਨ ਹਾਸਿਲ ਕੀਤਾ ਜਦੋਂਕਿ ਖੂਨਦਾਨ ਕਰਨ ਲਈ ਹੋਰ ਵੀ ਸੇਵਾਦਾਰ ਮੌਕੇ ‘ਤੇ ਪੁੱਜੇ
ਹੋਏ ਸਨ। ਵਿਸ਼ਵ ਭਰ ‘ਚ ਫੈਲੀ ਕੋਰੋਨਾ ਮਹਾਂਮਾਰੀ ਦੇ ਕਾਰਨ ਬਲੱਡ ਬੈਂਕਾਂ ‘ਚ ਖੂਨ ਦੀ
ਭਾਰੀ ਕਮੀਂ ਪਾਈ ਜਾ ਰਹੀ ਹੈ ਜਿਸਦੇ ਮੱਦੇਨਜ਼ਰ ਬਲੱਡ ਬੈਂਕ ਮਾਨਸਾ ਦੀ ਅਪੀਲ ‘ਤੇ
ਸੇਵਾਦਾਰਾਂ ਨੇ ਇਸ ਘਾਟ ਨੂੰ ਪੂਰਾ ਕਰਨ ‘ਚ ਆਪਣਾ ਸਹਿਯੋਗ ਦਿੱਤਾ। ਬਲੱਡ ਬੈਂਕ ਦੀ ਲੋੜ
ਪੂਰੀ ਹੋਣ ਤੋਂ ਬਾਅਦ ਜੋ ਸੇਵਾਦਾਰ ਖੂਨਦਾਨ ਕਰਨ ਤੋਂ ਰਹਿ ਗਏ ਉਨ੍ਹਾਂ ਨੂੰ ਜਿੰਮੇਵਾਰ
ਸੇਵਾਦਾਰਾਂ ਨੇ ਆਖਿਆ ਕਿ ਜਦੋਂ ਬਲੱਡ ਬੈਂਕ ਨੂੰ ਫਿਰ ਜ਼ਰੂਰਤ ਪਵੇਗੀ ਤਾਂ ਉਨ੍ਹਾਂ ਨੂੰ ਖੂਨਦਾਨ
ਲਈ ਪਹਿਲ ਦੇ ਆਧਾਰ ‘ਤੇ ਬੁਲਾਇਆ ਜਾਵੇਗਾ ।
ਇਸ ਮੌਕੇ ਮੈਂਬਰ ਸਾਧ ਸੰਗਤ ਰਾਜਨੀਤਿਕ ਵਿੰਗ ਪੰਜਾਬ ਪਰਮਜੀਤ ਇੰਸਾਂ , ਅਵਤਾਰ
ਇੰਸਾਂ , ਮੇਜਰ ਇੰਸਾ ਨੇ ਆਖਿਆ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੂਜਨੀਕ ਗੁਰੂ
ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਤਹਿਤ ਲਗਾਤਾਰ
ਮਾਨਵਤਾ ਭਲਾਈ ਦੇ 134 ਕਾਰਜ਼ ਕਰ ਰਹੇ ਹਨ ਜਿੰਨ੍ਹਾਂ ਦੇ ਤਹਿਤ ਹੀ ਇਹ ਖੂਨਦਾਨ ਵੀ
ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਭਵਿੱਖ ‘ਚ ਵੀ ਜਦੋਂ ਕਿਤੇ ਵੀ ਲੋੜ ਪਵੇਗੀ ਤਾਂ
ਇਹ ਸੇਵਾਦਾਰ ਹਰ ਸਮੇਂ ਤਿਆਰ ਬਰ ਤਿਆਰ ਹਨ। ਇਸ ਮੌਕੇ ਸੇਵਾਦਾਰਾਂ ਵੱਲੋਂ ਕੋਰੋਨਾ
ਮਹਾਂਮਾਰੀ ਦੇ ਚਲਦਿਆਂ ਜੋ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ
ਧਿਆਨ ਰੱਖਿਆ ਗਿਆ।


ਇਸ ਸਮੇ ਤੇ ਖੂਨਦਾਨ ਸੰਮਤੀ ਦੇ ਜ਼ਿਲ੍ਹਾ ਜਿੰਮੇਵਾਰ ਦਿਨੇਸ਼ ਇੰਸਾਂ ਨਾਲ ਗੱਲਬਾਤ
ਦੋਰਾਨ ਉਨਾ੍ਹ ਦੱਸਿਆ ਕੇ ਬੀਤੀ 8 ਮਈ ਨੂੰ ਵੀ ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਤੇ
ਸਿਵਲ ਹਸਪਤਾਲ ਮਾਨਸਾ ਵਿਖੇ ਡੇਰਾ ਸ਼ਰਧਾਲੂਆ ਵੱਲੋ ਖੂਨਦਾਨ ਕੈਂਪ ਲਗਾਇਆ ਗਿਆ ਸੀ
ਜਿਸ ਵਿੱਚ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ 117
ਯੂਨਿਟ ਖੂਨਦਾਨ ਕੀਤਾ ਸੀ। ਇਸ ਮੌਕੇ ਖੂਨਦਾਨ ਸੰਮਤੀ ਜਿੰਮੇਵਾਰ ਨੇ ਖੂਨਦਾਨ ਕਰਨ
ਲਈ ਪੁੱਜੇ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਡੇਰਾ
ਸੱਚਾ ਸੌਦਾ ਦੇ ਨਾਮ ਖ਼ੂਨਦਾਨ ਦੇ ਖੇਤਰ ਵਿਚ 3 ਗਿੱਨੀਜ਼ ਵਰਲਡ ਰਿਕਾਰਡ, 1 ਏਸ਼ੀਆ ਵਰਲਡ
ਰਿਕਾਰਡ ਅਤੇ 1 ਲਿਮਕਾ ਵਰਲਡ ਰਿਕਾਰਡ ਦਰਜ ਹਨ।

ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜ਼ਿਲ੍ਹਾ
ਜ਼ਿੰਮੇਵਾਰ ਸੁਖਨਾਮ ਇੰਸਾਂ, 25 ਮੈਂਬਰ ਬਿੰਦਰ ਇੰਸਾਂ, ਬਲਾਕ ਭੰਗੀਦਾਸ ਸੁਖਦੇਵ ਇੰਸਾਂ, 15
ਮੈਂਬਰ ਹਰਬੰਸ ਇੰਸਾਂ, ਸ਼ਤੀਸ਼ ਇੰਸਾਂ, ਲੱਕੀ ਇੰਸਾਂ , ਗੁਰਪ੍ਰੀਤ ਇੰਸਾ , ਸੁਜਾਨ ਇੰਸਾਂ ,
ਯੂਥ ਵੈਲਫੇਅਰ ਫੈਡਰੇਸ਼ਨ ਦੇ ਸੇਵਾਦਾਰ ਪੁਸ਼ਪਿੰਦਰ ਰੋਮੀ ਇੰਸਾਂ, ਸ਼ੇਖਰ ਇੰਸਾਂ, ਬਲਜਿੰਦਰ
ਬੰਟੀ ਇੰਸਾਂ , ਵਿੱਕੀ ਇੰਸਾ ਸ਼ਹਿਰੀ ਭੰਗੀਦਾਸ ਜਗਦੀਸ਼ ਇੰਸਾ , ਵਿਜੈ ਇੰਸਾ
ਅਤੇ ਆਦਿ ਹਾਜ਼ਰ ਸਨ।


NO COMMENTS