*ਬਲੱਡ ਬੈਂਕ ਨੇ ਖੂਨਦਾਨ ਵਿਸ਼ੇ ਤੇ ਸਕੂਲੀ ਵਿਦਿਆਰਥੀਆਂ ਦਾ ਕਰਵਾਇਆ ਪੇਂਟਿੰਗ ਮੁਕਾਬਲਾ*

0
11

ਫਗਵਾੜਾ 18 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਸਿਹਤ ਵਿਭਾਗ ਭਾਰਤ ਸਰਕਾਰ ਅਤੇ ਪੰਜਾਬ ਏਡਸ ਕੰਟਰੋਲ ਸੁਸਾਇਟੀ ਚੰਡੀਗੜ੍ਹ ਵਲੋਂ ਨੌਜਵਾਨਾਂ ਨੂੰ ਖੂਨਦਾਨ ਪ੍ਰਤੀ ਸੇਧ ਦੇਣ ਦੇ ਮਨਰੋਥ ਨਾਲ ਪਿਛਲੇ ਇਕ ਮਹੀਨੇ ਜੋ ਜਾਗਰੁਕਤਾ ਮੁਹਿਮ ਚਲਾਈ ਗਈ। ਉਸ ਤਹਿਤ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ ਚੇਅਰਮੈਨ ਕੁਲਦੀਪ ਸਰਦਾਨਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਖੂਨਦਾਨ ਵਿਸ਼ੇ ਆਰਿਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦਾ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਇਸ ਦੌਰਾਨ ‘ਆਓ ਖੂਨਦਾਨੀ ਬਣੀਏ’ ਵਿਸ਼ੇ ‘ਤੇ ਸੈਮੀਨਾਰ ਵੀ ਕਰਵਾਇਆ ਗਿਆ। ਸੈਮੀਨਾਰ ਦੌਰਾਨ ਡਾ. ਐਮ.ਪੀ. ਸਿੰਘ ਨੇ ਖੂਨਦਾਨ ਸਬੰਧੀ ਜਾਣਕਾਰੀ ਵੀਡੀਓ ਫਿਲਮ ਰਾਹੀਂ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਉਹਨਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਜਿਗਿਆਸੂ ਸਵਾਲਾਂ ਦੇ ਢੁਕਵੇਂ ਜਵਾਬ ਵੀ ਦਿੱਤੇ। ਵਿਦਿਆਰਥੀਆਂ ਨੂੰ ਖੂਨਦਾਨ ਜਾਗਰੁਕਤਾ ਸਬੰਧੀ ਕਿਤਾਬਚੇ ਵੀ ਵੰਡੇ ਗਏ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਪੇਟਿੰਗ ਮੁਕਾਬਲੇ ਵਿਚ 50 ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਹਨਾਂ ਵਿਚੋਂ ਪਹਿਲੇ ਚਾਰ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕ ਸੁਰਿੰਦਰ ਚੋਪੜਾ, ਪਿ੍ਰੰਸੀਪਲ ਨੀਲਮ ਪਸਰੀਚਾ, ਡਾ. ਐਮ.ਪੀ. ਸਿੰਘ ਅਤੇ ਸਰਬ ਨੌਜਵਾਨ ਸਭਾ ਫਗਵਾੜਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਵਲੋਂ ਸਨਮਾਨਤ ਕਰਕੇ ਹੌਸਲਾ ਅਫਜਾਈ ਕੀਤੀ ਗਈ। ਪੇਟਿੰਗ ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ।

NO COMMENTS